ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਨਾਭਾ ਜੇਲ ਇਕ ਵਾਰ ਫਿਰ ਤੋਂ ਸਵਾਲਾਂ ਦੇ ਘੇਰੇ ਵਿੱਚ ਆ  ਗਿਆ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਨਾਭਾ ਜੇਲ੍ਹ ਤੋਂ ਇਕ ਵਾਰ ਫਿਰ ਤੋਂ ਮੋਬਾਇਲ ਫੋਨ ਬਰਾਮਦ ਹੋਏ ਹਨ। ਜਿਸ ਤੋਂ ਬਾਅਦ ਪੰਜਾਬ ਪੁਲਿਸ ਦੇ ਪ੍ਰਬੰਧਾਂ ਫਿਰ ਤੋਂ ਸਵਾਲਾ ਦੇ ਘੇਰੇ ਵਿੱਚ ਆ ਖੜੇ ਹੋਏ ਹਨ।

Nabha

ਦੱਸਿਆ ਜਾ ਰਿਹਾ ਹੈ ਕਿ ਬੀਤੇ ਦਿਨ ਵੀ ਨਾਭਾ ਜੇਲ੍ਹ ਵਿੱਚੋਂ ਕਰੀਬ 9 ਮੋਬਾਇਲ ਫੋਨ ਬਰਾਮਦ ਹੋਏ ਸੀ। ਇਸ ਤੋਂ ਬਾਅਦ ਅੱਜ ਫਿਰ ਤੋਂ 2 ਮੋਬਾਇਲ ਫੋਨ ਬਰਾਮਦ ਹੋਏ ਹਨ। ਜਿਸ ਕਾਰਨ ਪੁਲਿਸ ਪ੍ਰਬੰਧਾਂ ਦੇ ਸਵਾਲ ਉੱਠ ਰਹੇ ਹਨ। ਦੱਸਣਯੋਗ  ਗੱਲ ਹੈ ਕਿ ਪੰਜਾਬ ਦੇ ਕਈ ਜੇਲ੍ਹਾਂ ਤੋਂ ਮੋਬਾਇਲ ਫੋਨ ਬਰਾਮਦ ਹੋ ਗਏ ਹਨ ਇਸ ਤੋਂ ਬਾਅਦ ਵੀ ਪੁਲਿਸ ਦੀ ਢੀਲੀ ਕਾਰਵਾਈ ਦੇ ਚੱਲਦੇ ਇਹ ਮਾਮਲੇ ਥੱਮਣ ਦਾ ਨਾਂ ਨਹੀਂ ਲੈ ਰਹੇ ਹਨ।

LEAVE A REPLY