ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਪੰਜਾਬ ਦੇ ਜਿਆਦਾ ਤੋਂ ਜਿਆਦਾ ਨੌਜਵਾਨਾਂ ਦਾ ਸੁਪਣਾ ਵਿਦੇਸ਼ ਜਾਣ ਦਾ ਹੈ। ਨੌਜਵਾਨ ਆਪਣੇ ਸੁਨਹਰੇ ਭਵਿੱਖ ਲਈ ਵਿਦੇਸ਼ਾਂ ਦੇ ਵੱਲ ਵੱਧ ਰਹੇ ਹਨ। ਦੱਸ ਦਈਏ ਕਿ ਪੰਜਾਬ ਦੇ ਜਿਆਦਾ ਤੋਂ ਜਿਆਦਾ ਨੌਜਵਾਨ ਕੈਨੇਡਾ ਜਾ ਰਹੇ ਹਨ। ਪਰ ਕੈਨੇਡਾ ਜਾ ਰਹੇ ਨੌਜਵਾਨਾਂ ਨੂੰ ਵੱਡਾ ਝਟਕਾ ਲੱਗਣ ਵਾਲਾ ਹੈ।

Student

ਸੂਤਰਾਂ ਤੋ ਪਤਾ ਚੱਲਿਆ ਹੈ ਕਿ ਪੰਜਾਬ ਤੋਂ ਆਈਲੈਟਸ ਕਰ ਕੈਨੇਡਾ ਜਾਣ ਵਾਲੇ ਵਿਦਿਆਰਥੀਆਂ ਨੂੰ ਕੈਨੇਡਾ ਚ ਜਾਕੇ ਫਿਰ ਤੋਂ ਆਈਲੈਟਸ ਦਾ ਟੈਸਟ ਦੇਣਾ ਹੋਵੇਗਾ। ਦੱਸਿਆ ਜਾ ਰਿਹਾ ਹੈ ਕਿ ਭਾਰਤ ਤੋਂ ਵਿਦੇਸ਼ ਜਾਣ ਵਾਲੇ ਵਿਦਿਆਰਥੀਆਂ ਦੀ ਅੰਗਰੇਜੀ ਭਾਸ਼ਾ ਤੇ ਪਕੜ ਘੱਟ ਹੋਣ ਤੇ ਕੈਨੇਡਾ ਵਿੱਚ ਅਹਿਮ ਫੈਸਲਾ ਲਿਆ ਗਿਆ ਹੈ।

Student

ਸੂਤਰਾਂ ਤੋ ਇਹ ਵੀ ਪਤਾ ਚੱਲਿਆ ਹੈ ਕਿ ਨਿਆਗਰਾ ਕਾਲਜ ਵੱਲੋਂ ਇਹ ਫੈਸਲਾ ਲਿਆ ਹੈ ਕਿ ਜੋ ਵੀ ਭਾਰਤੀ ਵਿਦਿਆਰਥੀ ਆਈਲੈਟਸ ਦਾ ਪੇਪਰ ਦੇਕੇ ਕੈਨੇਡਾ ਵਿੱਚ ਪੜ੍ਹਨ ਲਈ ਆਉਣਗੇ ਤਾਂ ਉਹਨਾਂ ਦਾ ਇੱਥੇ ਆਕੇ ਮੁੜ ਤੋਂ ਟੈਸਟ ਲਿਆ ਜਾਵੇਗਾ। ਜੇਕਰ ਕੋਈ ਵੀ ਵਿਦਿਆਰਥੀ ਇਸ ਟੈਸਟ ਵਿੱਚ ਫੇਲ੍ਹ ਹੁੰਦਾ ਹੈ ਤਾਂ ਉਸਦਾ ਦਾਖਲਾ ਹੀ ਰੱਦ ਕਰ ਦਿੱਤਾ ਜਾਵੇਗਾ। ਦੱਸਣਯੋਗ ਗੱਲ ਹੈ ਕਿ ਕੈਨੇਡਾ ਵਿੱਚ ਕਈ ਵਿਦਿਆਰਥੀ ਪਾਏ ਗਏ ਹਨ ਜਿਨ੍ਹਾਂ ਦੀ ਭਾਸ਼ਾ ਤੇ ਪਕੜ ਨਹੀਂ ਹੈ ਜਿਸ ਕਾਰਨ ਉਹਨਾਂ ਨੇ ਇਹ ਕਰਨ ਦਾ ਫੈਸਲਾ ਲਿਆ ਹੈ।

LEAVE A REPLY