ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਪੰਜਾਬ ਚ ਅੱਤਵਾਦੀ ਮੂਸਾ ਦੇ ਭੇਸ ਬਦਲ ਕੇ ਰਹਿਣ ਦੇ ਖੁਫੀਆਂ ਏਜੰਸੀਆਂ ਤੋਂ ਮਿਲੇ ਇਨਪੁੱਟ ਦੇ ਚਲਦਿਆਂ ਪੰਜਾਬ ਚ ਕਈ ਥਾਵਾਂ ਤੇ ਪੁਲਿਸ ਦੇ ਚੌਕਸ ਪ੍ਰਹੰਧ ਦੇਖੇ ਜਾ ਰਹੇ ਨੇ | ਪੰਜਾਬ ਦੇ ਕਈ ਸੂਬਿਆਂ ਚ ਕਈ ਥਾਵਾਂ ਤੇ ਨਾਕਾਬੰਦੀ ਅਤੇ ਚੈਕਿੰਗ ਮੁਹਿੰਮ ਚਲਾਈ ਜਾ ਰਹੀ ਹੈ  | ਇਸੇ ਦੇ ਤਹਿਤ ਲੁਧਿਆਣਾ ਬੱਸ ਸਟੈਂਡ ਤੇ ਵੀ ਪੁਲਿਸ ਦੀ ਚੈਕਿੰਗ ਮੁਹਿੰਮ ਚਲਾਈ ਗਈ  |

ਪੁਲਿਸ ਨੇ ਲੋਕਾਂ ਦੇ ਸਾਮਾਨ ਤੋਂ ਲੈਕੇ ਲੋਕਾਂ ਦੇ ID ਕਾਰਡ ਅਤੇ ਆਧਾਰ ਕਾਰਡ ਵੀ ਦੇਖੇ | ਪੁਲਿਸ ਦਾ ਕਹਿਣਾ ਹੈ ਪੁਲਿਸ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰਿਆਂ ਵਲੋਂ ਹੁਕਮ ਹੋਏ ਨੇ ਜੋ ਲੋਕ ਬਾਹਰ ਤੋਂ ਆ ਰਹੇ ਨੇ ਉਨ੍ਹਾਂ ਦੀ ਵਿਸ਼ੇਸ਼ ਤੌਰ ਤੇ ਚੈਕਿੰਗ ਕੀਤੀ ਜਾਵੇ ਤਾਕਿ ਦਹਿਸ਼ਤਗਰਦਾਂ ਨੂੰ ਫੜਿਆ ਜਾ ਸਕੇ | ਉਧਰ ਮੋਗਾ ਵਿੱਚ ਰੇਲਵੇ ਸਟੇਸ਼ਨ ਤੇ ਮੂਸਾ ਤੇ ਪੋਸਟਰ ਲਗਾਏ ਗਏ ਨੇ | ਤੇ ਚੈਕਿੰਗ ਕੀਤੀ ਜਾ ਰਹੀ ਐ |

Watch Video

LEAVE A REPLY