ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਬਾਲੀਵੁੱਡ ਦੇ ਮਸ਼ਹੂਰ ਗਾਇਕ ਮੀਕਾ ਸਿੰਘ ਨੂੰ ਦੁਬਈ ਦੀ ਪੁਲਿਸ ਨੇ ਨਾਬਾਲਿਗ ਲੜਕੀ ਨੂੰ ਅਸਲੀਲ ਤਸਵੀਰਾਂ ਭੇਜਣ ਦੇ ਆਰੋਪ ਵਿੱਚ ਗ੍ਰਿਫਤਾਰ ਕਰ ਲਿਆ ਸੀ। ਇਹ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਰਾਖੀ ਸਾਵੰਤ ਨੇ ਇਕ ਵੀਡਿਓ ਜਰੀਏ ਆਪਣੀ ਸਥਿਤੀ ਨੂੰ ਪ੍ਰਗਟ ਕੀਤਾ ਨਾਲ ਹੀ ਮੀਕਾ ਸਿੰਘ ਨੂੰ ਕਾਫੀ ਝਿੜਕਾਂ ਵੀ ਮਾਰੀਆਂ। ਦੱਸ ਦਈਏ ਕਿ ਰਾਖੀ ਸਾਵੰਤ ਨੇ ਮੀਕਾ ਸਿੰਘ ਨੂੰ ਕਿਹਾ ਕਿ ਤੁੱਸੀ ਇਸ ਤਰ੍ਹਾਂ ਦੀਆਂ ਹਰਕਤਾਂ ਕਿਉਂ ਕਰਦੇ ਹੋ।

ਜਿਸ ਕਾਰਨ ਤੁੱਸੀ ਲਫੜੇ ਵਿੱਚ ਫੰਸ ਜਾਂਦੇ ਹੋ। ਨਾਲ ਹੀ ਰਾਂਖੀ ਸਾਵੰਤ ਨੇ ਇਹ ਵੀ ਕਿਹਾ ਕਿ ਉਹ ਉਹਨਾਂ ਨੂੰ ਇਸ ਮੁਸਿਬਤ ਤੋਂ ਬਾਹਰ ਕੱਢਣ ਲਈ ਉਹ ਦੁਬਈ ਦੇ ਵੀਜੇ ਨੂੰ ਲੱਭ ਰਹੀ ਹਾਂ। ਦੱਸਣਯੋਗ ਗੱਲ ਹੈ ਕਿ ਇਕ 17 ਸਾਲਾ ਦੀ ਲੜਕੀ ਨੇ ਮੀਕਾ ਸਿੰਘ ਦੇ ਖਿਲਾਫ FIR ਦਰਜ ਕਰਵਾਉਂਦੇ ਹੋਏ ਕਿਹਾ ਸੀ ਕਿ ਮੀਕਾ ਉਸਨੂੰ ਅਸ਼ਲੀਲ ਤਸਵੀਰਾਂ ਭੇਜ ਰਿਹਾ ਹੈ। ਜਿਸ ਤੋਂ ਬਾਅਦ ਦੁਬਈ ਪੁਲਿਸ ਨੇ ਕਾਰਵਾਈ ਕਰਦੇ ਹੋਏ ਮੀਕਾ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਸੀ ਪਰ ਦੇਰ ਰਾਤ ਮੀਕਾ ਨੂੰ ਦੁਬਈ ਪੁਲਿਸ ਨੇ ਰਿਹਾਅ ਕਰ ਦਿੱਤਾ ਹੈ।

LEAVE A REPLY