ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:  ਪੰਜਾਬ ਚ ਮੌਸਮ ਵਿੱਚ ਕਾਫੀ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ। ਮੌਸਮ ਦੇ ਬਦਲੇ ਮਿਜਾਜ ਤੋਂ ਬਾਅਦ ਠੰਡ ਕਾਫੀ ਵੱਧ ਗਈ ਹੈ। ਇਸ ਵਾਰ ਠੰਡ ਸਮੇਂ ਤੋ ਪਹਿਲਾ ਹੀ ਸ਼ੁਰੂ ਹੋ ਗਈ ਸੀ ਤੇ ਦੂਜੇ ਪਾਸੇ ਪਹਾੜੀ ਇਲਾਕਿਆਂ ਵਿੱਚ ਨਵੰਬਰ ਮਹੀਨੇ ਵਿੱਚ ਬਰਫਬਾਰੀ ਸ਼ੁਰੂ ਹੋ ਗਈ ਸੀ।

fog in punjab

fog in punjab

ਜਿਸ ਕਾਰਨ ਸਮੇਂ ਤੋ ਪਹਿਲਾ ਹੀ ਠੰਡ ਆ ਗਈ ਸੀ। ਜਿਸ ਕਾਰਨ ਲੋਕਾਂ ਦੀ ਕੰਮਕਾਜਾਂ ਤੇ ਕਾਫੀ ਪ੍ਰਭਾਵ ਪਇਆ। ਸੂਤਰਾਂ ਤੋ ਪਤਾ ਚੱਲਿਆ ਹੈ ਕਿ ਮੈਦਾਨੀ ਇਲਾਕਿਆਂ ਵਿੱਚ ਮੌਸਮ ਦਾ ਕਾਫੀ ਬਦਲਾਵ ਦੇਖਣ ਨੂੰ ਮਿਲ ਸਕਦਾ ਹੈ। ਨਾਲ ਹੀ ਮੌਸਮ ਵਿਭਾਗ ਦਾ ਇਹ ਵੀ ਕਹਿਣਾ ਹੈ ਕਿ 10 ਅਤੇ 11 ਦਸੰਬਰ ਨੂੰ ਮੌਸਮ ਵਿੱਚ ਬਦਲਾਵ ਦੇ ਚੱਲਦੇ ਮੀਂਹ ਵੀ ਪੈ ਸਕਦਾ ਹੈ। ਜਿਸ ਕਾਰਨ ਜਨਜੀਵਨ ਦੇ ਨਾਲ ਨਾਲ ਫਸਲਾਂ ਤੇ ਵੀ ਇਸਦਾ ਪ੍ਰਭਾਵ ਦੇਖਣ ਨੂੰ ਮਿਲ ਸਕਦਾ ਹੈ।

LEAVE A REPLY