LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

404

Page Not Found

Your search did not match any documents

Latest News
evm vvpat

Supreme Court News : ਵੋਟਰ ਵੈਰੀਫਾਈਏਬਲ ਪੇਪਰ ਆਡਿਟ ਟ੍ਰੇਲ (ਵੀਵੀਪੀਏਟੀ) ਮਾਮਲੇ ਉਤੇ ਕਈ ਦਿਨਾਂ ਦੀ ਸੁਣਵਾਈ ਮਗਰੋਂ ਚੋਣ ਕਮਿਸ਼ਨ ਨੂੰ ਸੁਪਰੀਮ ਕੋਰਟ ਤੋਂ ਵੱਡੀ ਰਾਹਤ ਮਿਲੀ ਹੈ। ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ VVPAT ਸਲਿੱਪਾਂ ਨੂੰ ਈਵੀਐਮ ਯਾਨੀ ਇਲੈਕਟ੍ਰਾਨਿਕ ਵੋਟਿੰਗ ਮਸ਼ੀਨ ਰਾਹੀਂ ਪਾਈਆਂ ਵੋਟਾਂ ਨਾਲ ਮਿਲਾਨ ਬਾਰੇ ਪਟੀਸ਼ਨ ਉਤੇ ਆਪਣਾ ਫੈਸਲਾ ਸੁਣਾਇਆ। ਵੀਵੀਪੀਏਟੀ ਸਲਿੱਪਾਂ ਦੇ ਨਾਲ ਈਵੀਐਮ ਦੁਆਰਾ ਪਾਈਆਂ ਗਈਆਂ ਵੋਟਾਂ ਦੇ 100 ਪ੍ਰਤੀਸ਼ਤ ਮੇਲ ਦੀ ਮੰਗ ਕਰਨ ਵਾਲੀਆਂ ਸਾਰੀਆਂ ਪਟੀਸ਼ਨਾਂ ਨੂੰ ਸੁਪਰੀਮ ਕੋਰਟ ਨੇ ਰੱਦ ਕਰ ਦਿੱਤਾ। ਜਸਟਿਸ ਸੰਜੀਵ ਖੰਨਾ ਨੇ ਕਿਹਾ ਕਿ ਅਸੀਂ VVPAT ਨਾਲ ਜੁੜੀਆਂ ਸਾਰੀਆਂ ਪਟੀਸ਼ਨਾਂ ਨੂੰ ਖਾਰਜ ਕਰ ਦਿੱਤਾ ਹੈ। ਇਹ ਫੈਸਲਾ ਲੋਕ ਸਭਾ ਚੋਣਾਂ ਦੇ ਚੱਲ ਰਹੇ ਦੂਜੇ ਪੜਾਅ ਵਿਚਾਲੇ ਸੁਣਾਇਆ ਗਿਆ ਹੈ।ਜਸਟਿਸ ਸੰਜੀਵ ਖੰਨਾ ਨੇ ਆਪਣੇ ਹੁਕਮਾਂ ਵਿੱਚ ਚੋਣ ਕਮਿਸ਼ਨ ਨੂੰ ਸਿੰਬਲ ਲੋਡਿੰਗ ਯੂਨਿਟ ਨੂੰ 45 ਦਿਨਾਂ ਤੱਕ ਸੁਰੱਖਿਅਤ ਰੱਖਣ ਲਈ ਕਿਹਾ ਹੈ। ਅਦਾਲਤ ਨੇ ਅੱਗੇ ਕਿਹਾ ਕਿ ਇਕ ਤਿਆਰ ਸਿਸਟਮ ਉਤੇ ਅੱਖਾਂ ਬੰਦ ਕਰਕੇ ਸਵਾਲ ਨਹੀਂ ਉਠਾਏ ਜਾ ਸਕਦੇ। ਜੇਕਰ ਕੋਈ ਉਮੀਦਵਾਰ ਤਸਦੀਕ ਦੀ ਮੰਗ ਕਰਦਾ ਹੈ ਤਾਂ ਉਸ ਸਥਿਤੀ ਵਿੱਚ ਉਸ ਤੋਂ ਖਰਚ ਦੀ ਵਸੂਲੀ ਕੀਤੀ ਜਾਵੇ, ਜੇਕਰ ਈਵੀਐਮ ਵਿੱਚ ਕੋਈ ਛੇੜਛਾੜ ਪਾਈ ਜਾਂਦੀ ਹੈ ਤਾਂ ਉਸ ਨੂੰ ਖਰਚਾ ਵਾਪਸ ਕੀਤਾ ਜਾਵੇ।ਸੁਪਰੀਮ ਕੋਰਟ ਨੇ ਇਹ ਵੀ ਨਿਰਦੇਸ਼ ਦਿੱਤਾ ਕਿ ਨਤੀਜਿਆਂ ਦੇ ਐਲਾਨ ਤੋਂ ਬਾਅਦ ਉਮੀਦਵਾਰਾਂ ਕੋਲ ਤਕਨੀਕੀ ਟੀਮ ਦੁਆਰਾ ਈਵੀਐਮ ਦੇ ਮਾਈਕ੍ਰੋਕੰਟਰੋਲਰ ਪ੍ਰੋਗਰਾਮ ਦੀ ਜਾਂਚ ਕਰਵਾਉਣ ਦਾ ਵਿਕਲਪ ਹੋਵੇਗਾ। ਅਜਿਹਾ ਚੋਣਾਂ ਦੇ ਐਲਾਨ ਦੇ 7 ਦਿਨਾਂ ਦੇ ਅੰਦਰ ਕੀਤਾ ਜਾ ਸਕਦਾ ਹੈ। ਦੂਜੇ ਅਤੇ ਤੀਜੇ ਨੰਬਰ ‘ਤੇ ਆਉਣ ਵਾਲੇ ਉਮੀਦਵਾਰ ਅਜਿਹਾ ਕਰ ਸਕਣਗੇ। ਜਸਟਿਸ ਸੰਜੀਵ ਖੰਨਾ ਨੇ ਚੋਣ ਕਮਿਸ਼ਨ ਨੂੰ ਕਾਗਜ਼ੀ ਪਰਚੀਆਂ ਦੀ ਗਿਣਤੀ ਲਈ ਇਲੈਕਟ੍ਰਾਨਿਕ ਮਸ਼ੀਨਾਂ ਦੇ ਸੁਝਾਅ ‘ਤੇ ਗੌਰ ਕਰਨ ਲਈ ਕਿਹਾ ਅਤੇ ਇਹ ਵੀ ਵੇਖੋ ਕਿ ਕੀ ਚੋਣ ਨਿਸ਼ਾਨ ਦੇ ਨਾਲ ਹਰੇਕ ਪਾਰਟੀ ਲਈ ਬਾਰਕੋਡ ਵੀ ਹੋ ਸਕਦਾ ਹੈ।ਦਰਅਸਲ, ਕਈ ਸੰਗਠਨਾਂ ਨੇ ਈਵੀਐਮ ਅਤੇ ਵੀਵੀਪੀਏਟੀ ਸਲਿੱਪਾਂ ਦੇ 100 ਪ੍ਰਤੀਸ਼ਤ ਮੈਚਿੰਗ ਦੀ ਮੰਗ ਕਰਦੇ ਹੋਏ ਸੁਪਰੀਮ ਕੋਰਟ ਵਿੱਚ ਪਟੀਸ਼ਨਾਂ ਦਾਇਰ ਕੀਤੀਆਂ ਸਨ। ਇਸ ਤੋਂ ਪਹਿਲਾਂ ਦੀ ਸੁਣਵਾਈ ਦੌਰਾਨ ਸੁਪਰੀਮ ਕੋਰਟ ਵਿੱਚ ਜਸਟਿਸ ਸੰਜੀਵ ਖੰਨਾ ਦੀ ਅਗਵਾਈ ਵਾਲੇ ਬੈਂਚ ਨੇ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਸੀ। ਇਸ ਬੈਂਚ ਵਿੱਚ ਜਸਟਿਸ ਦੀਪਾਂਕਰ ਦੱਤਾ ਵੀ ਸ਼ਾਮਲ ਸਨ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਅਦਾਲਤ ਨੇ ਈਵੀਐਮ ਦੇ ਕੰਮਕਾਜ ਨਾਲ ਸਬੰਧਤ ਕੁਝ ਤਕਨੀਕੀ ਪਹਿਲੂਆਂ ਨੂੰ ਸਪੱਸ਼ਟ ਕਰਨ ਲਈ ਭਾਰਤੀ ਚੋਣ ਕਮਿਸ਼ਨ ਦੇ ਇੱਕ ਅਧਿਕਾਰੀ ਨੂੰ ਬੁਲਾਇਆ ਸੀ।  

weather 26 04 new

Punjab Weather Update : ਪੰਜਾਬ ਵਿਚ ਅੱਜ ਭਾਰੀ ਮੀਂਹ ਪਵੇਗਾ ਤੇ ਝੱਖੜ ਝੁੱਲੇਗਾ। ਅੱਜ ਤੇ ਕੱਲ੍ਹ ਯਾਨੀ 26 ਤੇ 27 ਅਪ੍ਰੈਲ ਲਈ ਮੌਸਮ ਵਿਭਾਗ ਨੇ ਅਲਰਟ ਜਾਰੀ ਕੀਤਾ ਹੈ। ਮੌਸਮ ਮਾਹਰਾਂ ਦਾ ਕਹਿਣਾ ਹੈ ਕਿ ਸਵੇਰ ਸਮੇਂ ਭਾਵੇਂ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿਚ ਧੁੱਪ ਨਿਕਲੀ ਹੋਈ ਹੈ ਪਰ ਇਕਦਮ ਮੌਸਮ ਦਾ ਮਿਜਾਜ਼ ਬਦਲ ਸਕਦਾ ਹੈ।ਉਧਰ, ਮੌਸਮ ਦੀ ਤਬਦੀਲੀ ਕਾਰਨ ਕਿਸਾਨਾਂ ਦੀਆਂ ਚਿੰਤਾਵਾਂ ਇਕ ਵਾਰ ਫਿਰ ਤੋਂ ਵਧੀਆਂ ਦਿਖ ਰਹੀਆਂ ਹਨ।ਪੱਛਮੀ ਗੜਬੜੀ ਦਾ ਅਸਰ ਪੰਜਾਬ, ਹਰਿਆਣਾ, ਚੰਡੀਗੜ੍ਹ ਤੇ ਦਿੱਲੀ ਵਿਚ ਦੇਖਣ ਨੂੰ ਮਿਲ ਸਕਦਾ ਹੈ। 26 ਅਤੇ 27 ਅਪ੍ਰੈਲ ਨੂੰ ਕਈ ਥਾਵਾਂ ਉਤੇ ਭਾਰੀ ਮੀਂਹ ਪੈ ਸਕਦਾ ਹੈ ਤੇ ਨਾਲ ਹੀ ਤੇਜ਼ ਹਵਾਵਾਂ ਚੱਲਣਗੀਆਂ। ਕਈ ਥਾਵਾਂ ਉਤੇ ਹਲਕੀ ਬਾਰਿਸ਼ ਪਵੇਗੀ ਤੇ ਕਈ ਥਾਵਾਂ ਉਤੇ ਤੇਜ਼ ਮੀਂਹ ਪੈ ਸਕਦਾ ਹੈ। ਕਿਸਾਨਾਂ ਨੂੰ ਹਦਾਇਤ ਦਿੱਤੀ ਗਈ ਹੈ ਸਮੇਂ ਸਿਰ ਫਸਲ ਦੀ ਕਟਾਈ ਕਰ ਲਈ ਜਾਵੇ ਤਾਂ ਜੋ ਕਿਸੇ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।  

canada jobs

Top Canada Jobs : Indeed Canada ਵੱਲੋਂ ਇੱਕ ਨਵੀਂ ਰਿਪੋਰਟ ਵਿੱਚ 2024 ਲਈ ਕੈਨੇਡਾ ਵਿੱਚ ਸਭ ਤੋਂ ਵਧੀਆ ਨੌਕਰੀਆਂ ਦੀ ਸੂਚੀ ਦਿੱਤੀ ਗਈ ਹੈ, ਜੋ ਨੌਕਰੀ ਲੱਭਣ ਵਾਲਿਆਂ ਲਈ ਸਭ ਤੋਂ ਮਹੱਤਵਪੂਰਨ ਕਾਰਕਾਂ ਦੇ ਆਧਾਰ ਉਤੇ ਹੈ। ਇਸ ਸਾਲ ਦੀ ਰਿਪੋਰਟ ਪਿਛਲੇ ਤਿੰਨ ਸਾਲਾਂ ਵਿੱਚ ਨੌਕਰੀ ਦੇ ਇਸ਼ਤਿਹਾਰਾਂ ਦੇ ਅਨੁਪਾਤ ਵਿੱਚ ਵਾਧੇ, $63,200 ਦੀ ਕੈਨੇਡੀਅਨ ਔਸਤ ਉਜਰਤ ਨੂੰ ਪਾਰ ਕਰਨ ਵਾਲੀਆਂ ਤਨਖਾਹਾਂ 'ਤੇ ਨਿਰਭਰ ਕਰਦੀ ਹੈ। ਇਕਨਾਮਿਕਸ ਟਾਈਮਜ਼ ਮੁਤਾਬਕ ਇਹ ਹੈ ਕੈਨੇਡਾ ਵਿੱਚ ਚੋਟੀ ਦੀਆਂ 10 ਨੌਕਰੀਆਂ ਦੀ ਸੂਚੀ ਹੈ : (Canada jobs) 1. ਸੀਨੀਅਰ ਟੈਕਸ ਮੈਨੇਜਰਇਮੀਗ੍ਰੇਸ਼ਨ ਨਿਊਜ਼ ਕੈਨੇਡਾ ਦਾ ਕਹਿਣਾ ਹੈ ਕਿ ਇੱਕ ਸੀਨੀਅਰ ਟੈਕਸ ਮੈਨੇਜਰ ਕੰਪਨੀ ਦੇ ਅੰਦਰ ਟੈਕਸ ਪਾਲਣਾ, ਯੋਜਨਾਬੰਦੀ ਅਤੇ ਰਣਨੀਤੀ ਦੀ ਨਿਗਰਾਨੀ ਕਰਦਾ ਹੈ, ਫਾਈਲਿੰਗ ਦਾ ਪ੍ਰਬੰਧਨ ਕਰਦਾ ਹੈ, ਰੈਗੂਲੇਟਰੀ ਪਾਲਣਾ ਨੂੰ ਯਕੀਨੀ ਬਣਾਉਂਦਾ ਹੈ ਤੇ ਪ੍ਰਭਾਵੀ ਟੈਕਸ ਰਣਨੀਤੀਆਂ ਨੂੰ ਲਾਗੂ ਕਰਦਾ ਹੈ।ਉਹ ਇੱਕ ਟੀਮ ਦੀ ਅਗਵਾਈ ਕਰਦਾ ਹੈ, ਅੰਦਰੂਨੀ ਵਿਭਾਗਾਂ ਨਾਲ ਸਹਿਯੋਗ ਕਰਦਾ ਹੈ ਅਤੇ ਆਡਿਟ ਦੀ ਨਿਗਰਾਨੀ ਕਰਦਾ ਹੈ। ਇਸ ਭੂਮਿਕਾ ਲਈ ਟੈਕਸ ਕਾਨੂੰਨਾਂ, ਵਿੱਤੀ ਰਿਪੋਰਟਿੰਗ ਅਤੇ ਸੰਗਠਨ ਦੀ ਟੈਕਸ ਸਥਿਤੀ ਨੂੰ ਅਨੁਕੂਲ ਬਣਾਉਣ ਅਤੇ ਜੋਖਮਾਂ ਨੂੰ ਘੱਟ ਕਰਨ ਲਈ ਰਣਨੀਤਕ ਸੋਚ ਦੀ ਡੂੰਘੀ ਸਮਝ ਦੀ ਲੋੜ ਹੁੰਦੀ ਹੈ।ਪ੍ਰਤੀ 10 ਲੱਖ ਕੁੱਲ ਅਹੁਦਿਆਂ 'ਤੇ 219 ਨੌਕਰੀਆਂ ਦੀ ਸੂਚੀ ਅਤੇ 2020 ਤੋਂ 2023 ਤੱਕ ਨੌਕਰ...

breast checkup

ਭੱਜ ਦੌੜ ਭਰੀ ਜ਼ਿੰਦਗੀ ਵਿਚ ਸਰੀਰ ਵਿਚ ਕੋਈ ਬਿਮਾਰੀ ਪੈਦਾ ਤਾਂ ਨਹੀਂ ਹੋ ਰਹੀ ਹੈ। ਇਸ ਲਈ ਲਗਾਤਾਰ ਸਿਹਤ ਜਾਂਚ ਕਰਵਾਉਂਦੇ ਰਹਿਣਾ ਚਾਹੀਦਾ ਹੈ ਪਰ ਕੁਝ ਅਜਿਹੇ ਟੈਸਟ ਵੀ ਹਨ, ਜੋ ਕਰ ਕੇ ਤੁਸੀਂ ਜਾਣ ਸਕਦੇ ਹੋ ਕਿ ਕਿਹੜੀ ਬਿਮਾਰੀ ਦੇ ਲੱਛਣ ਤੁਹਾਡੇ ਸ਼ਰੀਰ ਵਿਚ ਦਿਸ ਰਹੇ ਹਨ। ਆਓ ਜਾਣਦੇ ਦੇ ਹਾਂ ਇਨ੍ਹਾਂ ਟੈਸਟਾਂ ਬਾਰੇ ਮੁੱਠੀ ਬੰਦ ਕਰਨ ਦੀ ਕਸਰਤਆਪਣੀਆਂ ਹਥੇਲੀਆਂ ਨੂੰ ਲਗਪਗ 30 ਸਕਿੰਟਾਂ ਲਈ ਮੁੱਠੀਆਂ ਵਿੱਚ ਦਬਾ ਕੇ ਰੱਖੋ ਅਤੇ ਫਿਰ ਦੇਖੋ ਕਿ ਚਿੱਟੇ ਰੰਗ ਨੂੰ ਲਾਲ ਹੋਣ ਵਿੱਚ ਕਿੰਨਾ ਸਮਾਂ ਲੱਗਦਾ ਹੈ। ਜੇਕਰ ਸਮਾਂ ਲੱਗਦਾ ਹੈ ਤਾਂ ਇਹ ਆਰਟੀਰੀਓ ਸਿਰੋਸਿਸ ਨੂੰ ਦਰਸਾਉਂਦਾ ਹੈ। ਨਹੁੰ ਦਬਾਓਇਸ ਟੈਸਟ ਵਿੱਚ ਆਪਣੇ ਨਹੁੰਆਂ ਨੂੰ ਘੱਟੋ-ਘੱਟ 5 ਤੋਂ 8 ਸੈਕਿੰਡ ਤਕ ਦਬਾਓ। ਜੇਕਰ 3 ਸੈਕਿੰਡ ਦੇ ਅੰਦਰ ਖੂਨ ਵਹਿਣਾ ਸ਼ੁਰੂ ਹੋ ਜਾਵੇ ਤਾਂ ਠੀਕ ਹੈ,  ਜੇਕਰ ਸਮਾਂ ਲੱਗੇ ਤਾਂ ਇਹ ਕਈ ਬਿਮਾਰੀਆਂ ਦਾ ਸੰਕੇਤ ਦਿੰਦਾ ਹੈ। ਪੌੜੀਆਂ ਚੜਨਾਇਕ ਰਿਸਰਚ ਮੁਤਾਬਕ ਜੋ ਲੋਕ ਬਿਨਾਂ ਰੁਕੇ ਤਿੰਨ ਮੰਜ਼ਿਲਾਂ ਤੱਕ ਪੌੜੀਆਂ ਚੜ੍ਹਦੇ ਹਨ, ਉਨ੍ਹਾਂ ਦੇ ਦਿਲ ਦੀ ਸਿਹਤ ਬਹੁਤ ਚੰਗੀ ਹੁੰਦੀ ਹੈ। ਚਮੜੀ ਤੇ ਮਸੂੜਿਆਂ ਦੀ ਜਾਂਚਚਮੜੀ ਤੇ ਮਸੂੜਿਆਂ ਦਾ ਪੀਲਾ ਹੋਣਾ ਦਰਸਾਉਂਦਾ ਹੈ ਕਿ ਸਰੀਰ ਵਿੱਚ ਲਾਲ ਖੂਨ ਦੇ ਸੈੱਲਾਂ ਯਾਨੀ ਆਇਰਨ ਦੀ ਕਮੀ ਹੈ। ਤਾਪਮਾਨ ਦੀ ਜਾਂਚਜੇ ਤੁਹਾਨੂੰ ਇਹ ਸ਼ੱਕ ਹੈ ਕਿ ਹਲਕਾ ਬੁਖਾਰ ਹਰ ਵੇਲੇ ਬਣਿਆ ਰਹਿੰਦਾ ਹੈ ਤਾਂ ਇਸ ਲਈ ਤਾਪਮਾਨ ਦੀ ਜਾਂਚ ਕਰੋ ਅਤੇ ਇਸ ਨੂੰ ਇੱਕ ਹਫ਼ਤੇ ਲਈ ਨੋਟ ਕਰੋ। ਜੇਕਰ ਇਹ ਵਧਦਾ ਹੈ ਤਾਂ ਹਮੇਸ਼ਾ ਡਾਕਟਰ ਦੀ ਸਲਾਹ ਲਓ। ਨਬਜ਼ ਦੀ ਦਰ ਦੀ ਜਾਂਚ ਕਰੋਇੱਕ ਸਿਹਤਮੰਦ ਬਾਲਗ ਵਿੱਚ 72 ਬੀਟਸ ਪ੍ਰਤੀ ਮਿੰਟ ਹਨ, ਇਸ ਦੀ ਜਾਂਚ ਕਰਨ ਲਈ ਤੁਸੀਂ ਇੱਕ ਫਿਟਨੈਸ ਟਰੈਕਰ ਐਪ ਜਾਂ ਸਮਾਰਟ ਵਾਚ ਦੀ ਵਰਤੋਂ ਕਰ ਸਕਦੇ ਹੋ। ਬ੍ਰੈਸਟ ਦੀ ਜਾਂਚਔਰਤਾਂ ਵਿੱਚ ਬ੍ਰੈਸਟ ਕੈਂਸਰ ਬਹੁਤ ਆਮ ਹੋ ਗਿਆ ਹੈ। ਛਾਤੀ ਵਿੱਚ ਕਿਸੇ ਵੀ ਕਿਸਮ ਦੀ ਗੰਢ ਦਾ ਪਤਾ ਲਗਾਉਣ ਲਈ, ਛਾਤੀ ਤੋਂ ਮੱਧ ਤੱਕ ਆਉਣ ਵਾਲੀ ਛਾਤੀ 'ਤੇ ਹਲਕਾ ਦਬਾਓ ਅਤੇ ਗੰਢ ਦਾ ਪਤਾ ਲਗਾਓ। ਥਾਇਰਾਇਡ ਟੈਸਟਦੋਵੇਂ ਹੱਥਾਂ ਦੀਆਂ ਦੋ ਉਂਗਲਾਂ ਗਲੇ 'ਤੇ ਰੱਖੋ ਅਤੇ ਪਾਣੀ ਦਾ ਇੱਕ ਘੁੱਟ ਪੀਓ। ਜੇ ਇਹ ਰੁਕ ਕੇ ਜਾਂਦਾ ਹੈ ਜਾਂ ਥੋੜ੍ਹੀ ਜਿਹੀ ਸੋਜ਼ ਲੱਗਦੀ ਹੈ, ਤਾਂ ਆਪਣੇ ਡਾਕਟਰ ਨਾਲ ਸੰਪਰਕ ਕਰੋ। ਵੈਸੇ ਵੀ, ਔਰਤਾਂ ਨੂੰ ਹਰ 6 ਮਹੀਨੇ ਬਾਅਦ ਥਾਇਰਾਇਡ ਦੀ ਜਾਂਚ ਕਰਵਾਉਂਦੇ ਰਹਿਣਾ ਚਾਹੀਦਾ ਹੈ। ਬੀਪੀ ਦੀ ਜਾਂਚ ਕਰੋਜੇਕਰ ਦਿਲ ਦੀ ਬਿਮਾਰੀ ਦਾ ਪਰਿਵਾਰਕ ਇਤਿਹਾਸ ਹੈ, ਤਾਂ ਘਰ ਵਿੱਚ ਇੱਕ ਬੀਪੀ ਮਸ਼ੀਨ ਰੱਖੋ ਅਤੇ ਸਮੇਂ-ਸਮੇਂ 'ਤੇ ਰੀਡਿੰਗ ਨੂੰ ਨੋਟ ਕਰਦੇ ਰਹੋ।

gurdaspur rally new

ਗੁਰਦਾਸਪੁਰ : ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਵੱਲੋਂ ਗੁਰਦਾਸਪੁਰ ਦੇ ਹਨੂੰਮਾਨ ਚੌਕ ਵਿਖੇ ‘ਆਪ’ ਉਮੀਦਵਾਰ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਦੇ ਹੱਕ ਵਿਚ ਚੋਣ ਰੈਲੀ ਕੀਤੀ। ਇਸ ਦੌਰਾਨ ਸੀਐਮ ਮਾਨ ਨੇ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਉਤੇ ਤੰਜ ਕੱਸੇ। ਉਨ੍ਹਾਂ ਕਿਹਾ ਕਿ ਕਾਂਗਰਸ ਤੇ ਪੰਜਾਬ ਦੀ ਜਨਤਾ ਨੇ ਗੁਰਦਾਸਪੁਰ ਲੋਕ ਸਭਾ ਹਲਕੇ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਦੇ ਮੁੱਖ ਮੰਤਰੀ ਬਣਨ ਦੇ ਸੁਪਨੇ ਦੀ ਭਰੂਣ ਹੱਤਿਆ ਕਰ ਦਿੱਤੀ ਹੈ। ਇਸ ਤੋਂ ਬਾਅਦ, ਹੁਣ ਉਹ ਆਪਣੇ ਸਾਹਮਣੇ ਬੈਠੇ ਚੁਣੇ ਹੋਏ ਜਨਤਕ ਨੁਮਾਇੰਦਿਆਂ ਨੂੰ ਮਟੀਰੀਅਲ ਦੱਸ ਰਹੇ ਹਨ। ਇਹ ਲੋਕ ਸੱਤਾ ਆਮ ਲੋਕਾਂ ਦੇ ਹੱਥਾਂ ਵਿਚ ਆਉਣ ਨੂੰ ਬਰਦਾਸ਼ਤ ਨਹੀਂ ਕਰ ਸਕਦੇ।’ ਮਾਨ ਨੇ ਕਿਹਾ ਕਿ 70 ਸਾਲਾਂ ਤੋਂ ਗੁਰਦਾਸਪੁਰ ਤੋਂ ਸੰਸਦ ਮੈਂਬਰ ਬਣੇ ਆਗੂਆਂ ਨੇ ਵਿਕਾਸ ਦੇ ਨਾਂ ’ਤੇ ਕੁਝ ਨਹੀਂ ਕੀਤਾ। ਮੌਜੂਦਾ ਸੰਸਦ ਮੈਂਬਰ ਸੰਨੀ ਦਿਓਲ ਸਰਹੱਦ ਪਾਰ ਜਾ ਕੇ ਨਲਕੇ ਪੁੱਟਦਾ ਰਿਹਾ ਪਰ ਗੁਰਦਾਸਪੁਰ ਵਿਚ ਇਕ ਵੀ ਨਲਕਾ ਨਹੀਂ ਲਗਵਾ ਸਕਿਆ। ਉਨ੍ਹਾਂ ਕਿਹਾ ਕਿ ਗੁਰਦਾਸਪੁਰ ਦੇ ਲੋਕਾਂ ਨੇ ਲਗਾਤਾਰ ਵੈਨਿਟੀ ਵੈਨਾਂ ਵਿਚ ਬੈਠੇ ਰਹਿਣ ਵਾਲੇ ਲੋਕਾਂ ਨੂੰ ਜਿਤਾਇਆ ਪਰ ਉਨ੍ਹਾਂ ਨੂੰ ਕੁਝ ਨਹੀਂ ਮਿਲਿਆ। ਹੁਣ ਜੇ ਉਨ੍ਹਾਂ ਦੀ ਪਾਰਟੀ ਦਾ ਉਮੀਦਵਾਰ ਸ਼ੈਰੀ ਕਲਸੀ ਜਿੱਤਦਾ ਹੈ ਤਾਂ ਉਹ ਦਸ ਸਾਲਾਂ ਦੇ ਘਾਟੇ ਨੂੰ ਪੂਰਾ ਕਰਨ ਦੀ ਜ਼ਿੰਮੇਵਾਰੀ ਖ਼ੁਦ ਲੈਂਦੇ ਹਨ। ਉਨ੍ਹਾਂ ਕਿਹਾ ਕਿ ਇਸ ਵਾਰ ਲੜਾਈ ਜਿੱਤ-ਹਾਰ ਦੀ ਨਹੀਂ ਸਗੋਂ ਸਨਮਾਨ, ਸੰਵਿਧਾਨ ਅਤੇ ਲੋਕਤੰਤਰ ਨੂੰ ਬਚਾਉਣ ਦੀ ਲੜਾਈ ਹੈ। ਜੇ ਅਸੀਂ ਇਸ ਵਾਰ ਖੁੰਝ ਗਏ ਤਾਂ ਇਸ ਤੋਂ ਬਾਅਦ ਦੇਸ਼ ਵਿਚ ਕੋਈ ਵੋਟਿੰਗ ਨਹੀਂ ਹੋਵੇਗੀ। 

murder for burger new

Burger Crime news : ਇੱਕ ਸੇਵਾਮੁਕਤ ਪੁਲਿਸ ਅਧਿਕਾਰੀ ਦੇ ਪੁੱਤਰ ਨੇ ਆਪਣੇ ਤੇ ਆਪਣੀ ਪ੍ਰੇਮਿਕਾ ਲਈ ਆਰਡਰ ਕੀਤੇ ਬਰਗਰ ਵਿੱਚੋਂ ਅੱਧਾ ਬਰਗਰ ਖਾਣ 'ਤੇ  ਆਪਣੇ 17 ਸਾਲਾ ਦੋਸਤ ਦਾ ਕ.ਤ.ਲ ਕਰ ਦਿੱਤਾ। ਉਸ ਨੇ ਆਪਣੇ ਸੁਰੱਖਿਆ ਗਾਰਡ ਦੀ ਅਸਾਲਟ ਰਾਈਫਲ ਫੜੀ ਤੇ ਦੋਸਤ ਨੂੰ ਗੋ਼ਲੀ ਮਾਰ ਦਿੱਤੀ।ਇਹ ਘਟਨਾ ਪਾਕਿਸਤਾਨ ਦੇ ਕਰਾਚੀ ਵਿਖੇ 8 ਫਰਵਰੀ ਨੂੰ ਡਿਫੈਂਸ ਹਾਊਸਿੰਗ ਅਥਾਰਟੀ ਇਲਾਕੇ 'ਚ ਵਾਪਰੀ। ਮ੍ਰਿਤਕ ਲੜਕਾ ਸੈਸ਼ਨ ਜੱਜ ਦਾ ਲੜਕਾ ਸੀ। ਇਸ ਮਾਮਲੇ ਦੀ ਜਾਂਚ ਪੂਰੀ ਕਰ ਲਈ ਗਈ ਹੈ। ਇਸ ਮਾਮਲੇ ਦੇ ਜਾਂਚ ਅਧਿਕਾਰੀ ਅਨੁਸਾਰ ਸੇਵਾਮੁਕਤ ਪੁਲਿਸ ਸੁਪਰਡੈਂਟ (ਐਸਐਸਪੀ) ਨਜ਼ੀਰ ਅਹਿਮਦ ਮੀਰ ਬਹਾਰ ਦੇ ਪੁੱਤਰ ਦਾਨਿਆਲ ਮੀਰ ਬਹਾਰ ਨੇ ਕਰਾਚੀ ਜ਼ਿਲ੍ਹਾ ਦੱਖਣੀ ਸੈਸ਼ਨ ਜੱਜ ਜਾਵੇਦ ਕੇਰੀਓ ਦੇ ਪੁੱਤਰ ਨੂੰ ਆਪਣੇ ਘਰ ਬੁਲਾਇਆ ਸੀ। ਬਾਅਦ ਵਿੱਚ ਉਸ ਨੇ ਆਪਣੀ ਪ੍ਰੇਮਿਕਾ ਸ਼ਾਜ਼ੀਆ ਨੂੰ ਵੀ ਘਰ ਬੁਲਾਇਆ।ਦਾਨਿਆਲ ਨੇ ਆਪਣੀ ਪ੍ਰੇਮਿਕਾ ਅਤੇ ਆਪਣੇ ਲਈ ਦੋ ਬਰਗਰ ਆਰਡਰ ਕੀਤੇ ਸਨ ਪਰ ਅਲੀ ਨੇ ਅੱਧਾ ਬਰਗਰ ਖਾ ਲਿਆ ਸੀ। ਇਸ ਤੋਂ ਨਾਰਾਜ਼ ਹੋ ਕੇ ਦਾਨਿਆਲ ਨੇ ਆਪਣੇ ਸੁਰੱਖਿਆ ਗਾਰਡ ਦੀ ਅਸਾਲਟ ਰਾਈਫਲ ਲੈ ਲਈ ਅਤੇ ਅਲੀ 'ਤੇ ਗੋਲੀ ਚਲਾ ਦਿੱਤੀ। ਬਾਅਦ 'ਚ ਹਸਪਤਾਲ ਲਿਜਾਂਦੇ ਸਮੇਂ ਅਲੀ ਦੀ ਮੌਤ ਹੋ ਗਈ।ਜਾਂਚ ਅਧਿਕਾਰੀ ਦਾ ਕਹਿਣਾ ਹੈ ਕਿ ਦਾਨਿਆਲ ਦਾ ਅਲੀ ਨਾਲ ਝਗੜਾ ਹੋਇਆ ਸੀ ਕਿਉਂਕਿ ਉਸ ਨੇ ਉਸ ਦੀ ਪ੍ਰੇਮਿਕਾ ਦਾ ਅੱਧਾ ਬਰਗਰ ਬਿਨਾਂ ਪੁੱਛੇ ਹੀ ਖਾ ਲਿਆ ਸੀ। ਅਸੀਂ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਉਹ ਫਿਲਹਾਲ ਜੇਲ੍ਹ 'ਚ ਹੈ।

dream eleven new

ਇਕ ਫੋਟੋਗ੍ਰਾਫੀ ਦਾ ਕੰਮ ਕਰਦੇ ਵਿਅਕਤੀ ਦਾ 12ਵੀਂ ਜਮਾਤ ਵਿਚ ਪੜ੍ਹਦਾ ਪੁੱਤ ਕਰੋੜਪਤੀ ਬਣ ਗਿਆ ਹੈ। ਮੋਬਾਈਲ ਉਤੇ 100 ਰੁਪਏ ਖਰਚ ਕਰਨ ਉਤੇ ਰਾਤੋ-ਰਾਤ ਉਸ ਨੇ ਕਰੋੜਾਂ ਰੁਪਏ ਜਿੱਤ ਲਏ। ਆਓ ਤੁਹਾਨੂੰ ਦੱਸਦੇ ਹਾਂ ਕਿ ਗੌਰਵ ਰਾਣਾ ਨੇ ਅਜਿਹਾ ਕੀ ਕੀਤਾ ਕਿ ਉਸ ਦੀ ਰਾਤੋ ਰਾਤ ਕਿਸਮਤ ਬਦਲ ਗਈ।ਸ੍ਰੀ ਅਨੰਦਪੁਰ ਸਾਹਿਬ ਦੇ ਹਿਮਾਚਲ ਬਾਰਡਰ ਉਤੇ ਸਥਿਤ ਪਿੰਡ ਜੰਡੋਰੀ ਇੱਕ ਸਾਧਾਰਨ ਪਰਿਵਾਰ ਜਿਸ ਦਾ ਮੁਖੀਆ ਇੱਕ ਫੋਟੋਗ੍ਰਾਫੀ ਦਾ ਕੰਮ ਕਰਦਾ ਹੈ, ਉਸ ਦੇ ਪੁੱਤ ਗੌਰਵ ਰਾਣਾ ਨੇ ਸਿਰਫ 100 ਰੁਪਏ ਖਰਚ ਕਰ ਮੋਬਾਈਲ ਉਤੇ ਡਰੀਮ 11 ਉਤੇ ਕ੍ਰਿਕਟ ਦੀ ਟੀਮ ਬਣਾਈ। ਇਸ ਟੀਮ ਨੇ ਇਸ ਸਾਧਾਰਨ ਪਰਿਵਾਰ ਨੂੰ ਰਾਤੋ ਰਾਤ ਕਰੋੜਪਤੀ ਬਣਾ ਦਿੱਤਾ । ਹਾਲਾਂਕਿ ਇਸ ਪਰਿਵਾਰ ਨੂੰ ਹਾਲੇ ਤੱਕ ਵੀ ਯਕੀਨ ਨਹੀਂ ਹੋ ਰਿਹਾ ਕਿ ਉਹਨਾਂ ਦੇ ਕੋਲ ਹੁਣ ਕਰੋੜਾਂ ਰੁਪਏ ਹਨ।  ਪਰਿਵਾਰ ‘ਚ ਇਸ ਵੇਲੇ ਖੁਸ਼ੀ ਦਾ ਮਾਹੌਲ ਹੈ। ਰਿਸ਼ਤੇਦਾਰਾਂ ਤੇ ਲੋਕਾਂ ਵੱਲੋਂ ਵਧਾਈਆਂ ਮਿਲ ਰਹੀਆਂ ਹਨ। ਪਰਿਵਾਰ ਦੀ ਮੰਨੀਏ ਤਾਂ ਉਨ੍ਹਾਂ ਨੂੰ ਜਦੋਂ ਜਿੱਤ ਦਾ ਮੈਸੇਜ ਪ੍ਰਾਪਤ ਹੋਇਆ ਤਾਂ ਉਨ੍ਹਾਂ ਨੂੰ ਇਸ ਤੇ ਯਕੀਨ ਹੀ ਨਹੀਂ ਹੋਇਆ।12ਵੀਂ ਕਲਾਸ ਵਿਚ ਪੜ੍ਹਨ ਵਾਲਾ ਗੌਰਵ ਰਾਣਾ, ਜਿਸ ਨੇ ਅਜੇ ਦੱਸ ਗਿਆਰਾਂ ਦਿਨ ਪਹਿਲਾਂ ਹੀ ਡਰੀਮ ਇਲੈਵਨ ਉਤੇ ਖੇਡਣਾ ਸ਼ੁਰੂ ਕੀਤਾ ਸੀ। ਡਰੀਮ ਇਲੈਵਨ ਖੇਡਣ ‘ਤੇ ਉਸ ਨੂੰ ਜਿੱਤ ਪ੍ਰਾਪਤ ਹੋਈ ਹੈ। ਉਸ ਨੇ ਦੱਸਿਆ ਕਿ ਉਸ ਦਾ ਪਹਿਲਾ ਰੈਂਕ ਆਇਆ ਅਤੇ ਜਿਸ ਕਰ ਕੇ ਲਗਭਗ ਤਿੰਨ ਕਰੋੜ ਇਨਾਮ ਵਜੋਂ ਮਿਲਿਆ ਹੈ।

sad dal bdli new

ਅਕਾਲੀ ਦਲ ਨੂੰ  ਝਟਕੇ ਉੱਤੇ ਝਟਕੇ ਲੱਗ ਰਹੇ ਹਨ। ਲੁਧਿਆਣੇ ਵਿਚ ਅਕਾਲੀ ਆਗੂ ਵਿਪਨ ਕਾਕਾ ਸੂਦ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ। ਇਸ ਤੋਂ ਇਲਾਵਾ ਰਾਹੁਲ ਸਿੱਧੂ ਵੀ ਭਾਜਪਾ ਵਿਚ ਸ਼ਾਮਲ ਹੋ ਗਏ ਹਨ। ਲੋਕ ਇਨਸਾਫ਼ ਪਾਰਟੀ ਵੱਲੋਂ 2017 ਦੀਆਂ  ਵਿਧਾਨ ਸਭਾ ਚੋਣ ਲੜ ਚੁੱਕੇ ਵਿਪਨ ਕਾਕਾ ਸੂਦ ਨੇ ਲੋਕ ਇਨਸਾਫ਼ ਪਾਰਟੀ ਨੂੰ ਛੱਡ ਕੇ ਅਕਾਲੀ ਦਲ ਦਾ ਲੜ ਫੜਿਆ  ਸੀ। ਹਾਲਾਂਕਿ ਅਕਾਲੀ ਦਲ ਵਲੋਂ ਲੁਧਿਆਣਾ ਤੋਂ ਰਣਜੀਤ ਸਿੰਘ ਢਿੱਲੋ ਨੂੰ ਚੋਣ ਮੈਦਾਨ 'ਚ ਉਤਾਰਿਆ ਜਾ ਚੁੱਕਾ ਹੈ । ਇਸੇ ਨਾਰਾਜ਼ਗੀ ਦੇ ਚਲਦਿਆਂ  ਕਾਕਾ ਸੂਦ ਨੇ ਅਕਾਲੀ ਦਲ ਛੱਡ ਕੇ  ਭਾਜਪਾ ਦਾ ਲੜ ਫੜ੍ਹ ਲਿਆ। 

raja warring election new

ਪੰਜਾਬ  ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਗਿੱਦੜਬਾਹਾ ਵਿਖੇ ਪਾਰਟੀ ਦੇ ਕੇਡਰਾਂ ਅਤੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਫ਼ਰੀਦਕੋਟ ਤੋਂ ਕਾਂਗਰਸੀ ਉਮੀਦਵਾਰ ਸ਼੍ਰੀਮਤੀ ਅਮਰਜੀਤ ਕੌਰ ਸਾਹੋਕੇ ਦੀ ਚੋਣ ਮੁਹਿੰਮ ਦੀ ਸ਼ੁਰੂਆਤ  ਕੀਤੀ । ਹੁਣ ਰਾਜਾ ਵੜਿੰਗ ਵੀ ਲੋਕ ਸਭਾ ਚੋਣਾਂ 'ਚ ਸਰਗਰਮ ਹਨ।  ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕਿਹਾ, “ਗਿੱਦੜਬਾਹਾ ਦੇ ਲੋਕਾਂ ਦੇ ਦ੍ਰਿੜ ਸਮਰਥਨ ਨੇ ਮੇਰੇ ਸਿਆਸੀ ਸਫ਼ਰ ਵਿੱਚ ਅਹਿਮ ਭੂਮਿਕਾ ਨਿਭਾਈ ਹੈ, ਜਿਸ ਨੇ ਮੈਨੂੰ ਪੰਜਾਬ  ਕਾਂਗਰਸ ਕਮੇਟੀ ਦੇ ਪ੍ਰਧਾਨ ਦੇ ਅਹੁਦੇ ਤੱਕ ਪਹੁੰਚਾਇਆ ਹੈ। ਗਿੱਦੜਬਾਹਾ ਹਲਕੇ ਦੇ ਲੋਕਾਂ ਦੇ ਪਿਆਰ ਸਦਕਾ ਮੈਂ ਛੋਟੀ ਉਮਰ ਵਿੱਚ ਪੰਜਾਬ ਕਾਂਗਰਸ ਦੇ ਪ੍ਰਧਾਨ ਵਜੋਂ ਤਰੱਕੀ ਕੀਤੀ। ਇਲਾਕੇ ਵਿੱਚ ਮੇਰੀਆਂ ਸਰਗਰਮੀਆਂ ਜਿਵੇਂ ਕਿ ਪੋਸਟਰ ਮੁਹਿੰਮ ਅਤੇ ਸਾਥੀ ਨੇਤਾਵਾਂ ਲਈ ਰੈਲੀਆਂ ਵਿੱਚ ਮੇਰੀ ਹਾਜ਼ਰੀ ਦੇ ਲੋਕ ਖੁਦ ਗਵਾਹ ਹਨ। 

poster channi

ਪੰਜਾਬ ਦੇ ਜਲੰਧਰ ਵਿਚ ਕਾਂਗਰਸ ਪਾਰਟੀ ਦੇ ਉਮੀਦਵਾਰ ਚਰਨਜੀਤ ਸਿੰਘ ਚੰਨੀ ਦੇ ਇਤਰਾਜ਼ਯੋਗ ਪੋਸਟਰ ਲਾ ਦਿੱਤੇ ਗਏ। ਨਾਲ ਹੀ ਪੋਸਟਰ ਉਤੇ ਲਿਖਿਆ ਹੈ ਕਿ ਸਾਵਧਾਨ, ਹੋਸ਼ਿਆਰ, ਬਚੋ ਬਚੋ ਬਚੋ, ਇਹ ਹਨ ਚਰਨਜੀਤ ਸਿੰਘ ਚੰਨੀ ਕਾਂਗਰਸ ਦੇ ਜਲੰਧਰ ਲੋਕ ਸਭਾ ਸੀਟ ਤੋਂ ਉਮੀਦਵਾਰ।ਦੱਸਿਆ ਜਾ ਰਿਹਾ ਹੈ ਕਿ ਪੋਸਟਰ ਪਹਿਲਾਂ ਫਿਲੌਰ ਹਲਕੇ ਵਿਚ ਲਾਏ ਗਏ ਸਨ, ਫਿਰ ਉਤਾਰ ਲਏ ਗਏ।ਦਰਅਸਲ, ਸਾਬਕਾ ਸੰਸਦ ਮੈਂਬਰ ਸਵ. ਸੰਤੋਖ ਸਿੰਘ ਚੌਧਰੀ ਦੇ ਪਰਿਵਾਰ ਅਤੇ ਸਾਬਕਾ ਸੀਐੇਮ ਤੇ ਜਲੰਧਰ ਲੋਕ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਚਰਨਜੀਤ ਸਿੰਘ ਚੰਨੀ ਦੇ ਵਿਚ ਚਲ ਰਿਹਾ ਵਿਵਾਦ ਭੱਖਿਆ ਹੋਇਆ ਹੈ। ਫਿਲੌਰ ਹਲਕੇ ਤੋਂ ਵਿਧਾਇਕ ਬਿਕਰਮਜੀਤ ਸਿੰਘ ਚੌਧਰੀ ਨੇ ਚਰਨਜੀਤ ਸਿੰਘ ਚੰਨੀ ਦੀਆਂ ਕੁਝ ਇਤਰਾਜ਼ਯੋਗ ਫੋਟੋਆਂ ਸਾਂਝੀਆਂ ਕੀਤੀਆਂ ਹਨ, ਜਿਸ ਵਿਚ ਚੰਨੀ ਨੇ ਇਕ ਮਹਿਲਾ ਦੀ ਪਿੱਠ ਉਤੇ ਹੱਥ ਰੱਖਿਆ ਹੋਇਆ ਹੈ। ਸਾਬਕਾ ਵਿਧਾਇਕ ਬਿਕਰਮਜੀਤ ਸਿੰਘ ਚੌਧਰੀ ਨੇ ਕਿਹਾ ਕਿ ਚੰਨੀ ਦਾ ਪਿਛਲਾ ਦੁਰਵਿਹਾਰ ਫਿਰ ਤੋਂ ਚਰਚਾ ਵਿਚ ਆ ਗਿਆ। ਚੰਨੀ ਨੈਤਿਕ ਰੂਪ ਤੋਂ ਭ੍ਰਿਸ਼ਟ  ਵਿਅਕਤੀ ਹਨ ਤੇ ਉਨ੍ਹਾਂ  ਉਤੇ ਅਸ਼ਲੀਲ ਹਰਕਤਾਂ ਕਰਨ ਦੇ ਦੋਸ਼ ਲਾਏ ਗਏ ਹਨ। ਉਕਤ ਪੋਸਟਰ ਤੋਂ ਪਤਾ ਲੱਗਦਾ ਹੈ ਕਿ ਉਹ ਕਾਂਗਰਸ ਤੇ ਲੋਕਾਂ ਪ੍ਰਤੀ ਕਿੰਨੇ ਸਮਰਪਿਤ ਹਨ। ਉਨ੍ਹਾਂ ਕਿਹਾ ਕਿ ਚੰਨੀ ਪੱਖ ਜਿਥੇ ਜਲੰਧਰ ਸ਼ਹਿਰ ਵਿਚ ਚੰਨੀ ਲਹਿਰ ਦਾ ਸੁਪਨਾ ਦੇਖ ਰਹੇ ਹਨ, ਉਥੇ ਜਲੰਧਰ ਦੀਆਂ ਔਰਤਾਂ ਦਾ ਨਾਅਰਾ ਹੈ, 'ਘਰ-ਘਰ ਚੱਲੀ ਗੱਲ, ਚੰਨੀ ਕਰਦਾ ਗੰਦੀ ਗੱਲ' ਚੰਨੀ ਦਾ ਅਸਲੀ ਚਿਹਰਾ ਤੇ ਚਰਿੱਤਰ ਹੁਣ ਜਲੰਧਰ ਹਲਕੇ ਦਾ ਹਰ ਵਿਅਕਤੀ ਜਾਣਦਾ ਹੈ। ਕਾਂਗਰਸ ਨੇ ਬਿਕਰਮਜੀਤ ਸਿੰਘ ਚੌਧਰੀ ਨੂੰ ਕੀਤਾ ਸਸਪੈਂਡਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਚੰਨੀ ਤੇ ਬਿਕਰਮਜੀਤ ਚੌਧਰੀ ਵਿਚਾਲੇ ਸ਼ਬਦੀ ਜੰਗ ਹੋਈ ਸੀ। ਚੌਧਰੀ ਨੇ ਚੰਨੀ ਨੂੰ ਸ਼ਕੁਨੀ ਕਹਿ ਦਿੱਤਾ ਸੀ। ਇਸ ਤੋਂ ਬਾਅਦ ਕਾਂਗਰਸ ਨੇ ਕਾਰਵਾਈ ਕਰਦੇ ਹੋਏ ਬਿਕਰਮਜੀਤ ਸਿੰਘ ਨੂੰ ਕਾਂਗਰਸ ਤੋਂ ਸਸਪੈਂਡ ਕਰ ਦਿੱਤਾ ਸੀ। ਪਾਰਟੀ ਦੇ ਪੰਜਾਬ ਇੰਚਾਰਜ ਦੇਵੇਂਦਰ ਯਾਦਵ ਵੱਲੋਂ ਇਕ ਲੈਟਰ ਜਾਰੀ ਕੀਤਾ ਗਿਆ ਸੀ, ਜਿਸ ਵਿਚ ਬਿਕਰਮਜੀਤ ਸਿੰਘ ਚੌਧਰੀ ਵੱਲੋਂ ਕੀਤੀ ਗਈ ਬਿਆਨਬਾਜ਼ੀ ਤੇ ਪਾਰਟੀ ਵਿਰੋਧੀ ਸਰਗਰਮੀਆਂ ਬਾਰੇ ਵਿਚ ਲਿਖਿਆ ਗਿਆ ਸੀ।