ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:  ਪਾਕਿਸਤਾਨ ਫੌਜ ਨੇ ਕਰਤਾਰਪੁਰ ਲਾਂਘੇ ਨੂੰ ਲੈਕੇ ਇਕ ਨਵਾਂ ਫਰਮਾਨ ਜਾਰੀ ਕੀਤਾ ਹੈ। ਸੂਤਰਾਂ ਤੋ ਪਤਾ ਚੱਲਿਆ ਹੈ ਕਿ ਪਾਕਿਸਤਾਨ ਫੌਜ ਨੇ ਕਿਹਾ ਹੈ ਕਿ ਕਰਤਾਰਪੁਰ ਲਾਂਘਾ ਵਨਵੇਅ ਹੀ ਹੋਵੇਗਾ। ਸੂਤਰਾਂ ਤੋਂ ਪਤਾ ਚੱਲਿਆ ਹੈ ਕਿ ਪਾਕਿਸਤਾਨ ਫੌਜ ਦਾ ਕਹਿਣਾ ਹੈ ਕਿ ਲਾਂਘਾ ਇਕ ਪਾਸੜ ਹੀ ਹੋਵੇਗਾ। ਦੱਸ ਦਈਏ ਕਿ ਕਰਤਾਰਪੁਰ ਲਾਂਘਾ ਇਕ ਪਾਸੇ ਹੋਣ ਕਾਰਨ ਪਾਕਿਸਤਾਨ ਦੇ ਸਿੱਖ ਭਾਰਤ ਵਿੱਚ ਆ ਨਹੀਂ ਪਾਉਣਗੇ।

kartrapur  ਨਾਲ ਹੀ ਪੰਜਾਬ ਤੋਂ ਪਾਕਿਸਤਾਨ ਜਾ ਰਹੇ ਸਿੱਖ ਸੰਗਤ ਸਿਰਫ ਕਰਤਾਰਪੁਰ ਸਾਹਿਬ ਹੀ ਰਹਿਣਗੇ ਜਿਸ ਕਾਰਨ ਉਹ ਪਾਕਿਸਤਾਨ ਵਿੱਚ ਨਹੀਂ ਜਾਣ ਸਕਣਗੇ। ਪੰਜਾਬ ਤੋਂ ਆਏ ਸਿੱਖ ਸੰਗਤ ਲ਼ਾਘੇ ਦੇ ਅੰਦਰ ਹੀ ਰਹਿਣਗੇ ਬਾਹਰ ਨਹੀਂ ਜਾ ਸਕਣਗੇ। ਨਾਲ ਹੀ ਪਾਕਿਸਤਾਨ ਫੌਜ ਦਾ ਕਹਿਣਾ ਹੈ ਕਿ ਕਰਤਾਰਪੁਰ ਲਾਂਘਾ 6 ਮਹੀਨੇ ਦੇ ਅੰਦਰ ਅੰਦਰ ਤਿਆਰ ਹੋ ਜਾਵੇਗਾ।

kartrapur

ਇਸਦੇ ਤਿਆਰ ਹੋ ਜਾਣ ਤੋਂ ਬਾਅਦ ਪੰਜਾਬ ਤੋਂ ਸਿੱਖ ਸੰਗਤ ਸ਼੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਸਕਣਗੇ। ਦੱਸਣਯੋਗ ਗੱਲ ਹੈ ਕਿ ਇਹ ਕਦਮ ਭਾਰਤ ਅਤੇ ਪਾਕਿਸਤਾਨ ਦੇ ਰਿਸ਼ਤੀਆਂ ਤੇ ਵੀ ਕਾਫੀ ਪ੍ਰਭਾਵ ਪਾ ਸਕਦਾ ਹੈ। ਉੱਥੇ ਹੀ ਦੂਜੇ ਪਾਸੇ ਕਰਤਾਰਪੁਰ ਲਾਂਘੇ ਨੂੰ ਇਕ ਪਾਸੜ ਬਣਾਉਣ ਦੇ ਫੈਸਲੇ ਤੇ ਭਾਰਤ ਸਰਕਾਰ ਵੱਲੋਂ ਕਿਸ ਤਰ੍ਹਾਂ ਦਾ ਬਿਆਨ ਸਾਹਮਣੇ ਆਉਂਦਾ ਹੈ ਇਹ ਆਉਣ ਵਾਲਾ ਸਮਾਂ ਹੀ ਦੱਸ ਸਕਦਾ ਹੈ।

LEAVE A REPLY