ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਲਿਟਿਲ ਮਾਸਟਰ ਦੇ ਨਾਂ ਨਾਲ ਮਸ਼ਹੂਰ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਸੁਨੀਲ ਗਾਵਸਕਰ ਨੇ ਦੇਸ਼ ਦੇ ਦਿੱਗਜ ਆਲਰਾਊਂਡਰ ਤੇ 1983 ਵਿਸ਼ਵ ਕੱਪ ਜੇਤੂ ਕਪਤਾਨ ਕਪਿਲ ਦੇਵ ਦੀ ਦਿਲ ਖੋਲ੍ਹ ਕੇ ਸ਼ਲਾਘਾ ਕੀਤੀ | ਗਾਵਸਕਰ ਨੇ ਕਿਹਾ ਹੈ ਕਿ ਜੇਕਰ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦੀ ਨਿਲਾਮੀ ਵਿੱਚ ਕਪਿਲ ਦੇਵ ਸ਼ਾਮਲ ਹੁੰਦੇ ਤਾਂ ਉਨ੍ਹਾਂ ਦੀ ਬੋਲੀ 25 ਕਰੋੜ ਰੁਪਏ ਤਕ ਲੱਗਦੀ |

ipl 2018 tobe host outside india

 ‘ਕਪਿਲ ਦੇਵ ਇਕ ਆਲਰਾਊਂਡਰ ਖਿਡਾਰੀ’

ਗਾਵਸਕਰ ਨੇ ਕਿਹਾ ਕਿ ਕਪਿਲ ਦੇਵ ਅਜਿਹੇ ਆਲਰਾਊਂਡਰ ਰਹੇ ਹਨ | ਜੋ ਗੇਂਦ ਤੇ ਬੱਲੇ ਨਾਲ ਕਿਸੇ ਵੀ ਟੀਮ ਨੂੰ ਜਿਤਾਉਣ ਦਾ ਦਮ ਰੱਖਦੇ ਹਨ | ਤੇ ਸੰਨ 1983 ਦੇ ਵਿਸ਼ਵ ਕੱਪ ਵਿੱਚ ਜਿੰਬਾਵਵੇ ਖ਼ਿਲਾਫ਼ ਕਪਿਲ ਦੇਵ ਦੀ ਪਾਰੀ ਨੂੰ ਯਾਦ ਕਰਦਿਆਂ ਗਾਵਸਕਰ ਨੇ ਕਿਹਾ ਕਿ ਉਹ ਉਨ੍ਹਾਂ ਦੀ ਸਭ ਤੋਂ ਚੰਗੀ ਪਾਰੀ ਸੀ |

 ‘ਕਪਿਲ ਦੇਵ ਨੇ ਜਤਾਇਆ ਸੀ ਵਿਸ਼ਵ ਕੱਪ’

ਜ਼ਿਕਰਯੋਗ ਹੈ ਕਿ ਫਾਈਨਲ ਮੁਕਾਬਲੇ ਵਿੱਚ ਕਪਿਲ ਦੇਵ ਨੇ 175 ਦੌੜਾਂ ਦੀ ਮੈਚ ਜਿਤਾਊ ਪਾਰੀ ਖੇਡੀ ਸੀ, ਜਿਸ ਤੋਂ ਬਾਅਦ ਭਾਰਤੀ ਕ੍ਰਿਕੇਟ ਟੀਮ ਨੇ ਪਹਿਲੀ ਵਾਰ 1983 ਵਿੱਚ ਵਿਸ਼ਵ ਕੱਪ ਜਿੱਤਿਆ ਸੀ |

LEAVE A REPLY