ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:  ਦਿੱਲੀ ਵਿੱਚ 15 ਅਗਸਤ 2018 ਨੂੰ ਸੁਰੱਖਿਆ ਏਜੰਸੀਆਂ ਦੁਆਰਾ ਸਿੱਖ ਨੌਜਵਾਨ ਨੂੰ ਕਿਰਪਾਨ ਨਾਲ ਅੰਦਰ ਜਾਣ ਨਹੀਂ ਦਿੱਤਾ ਜਿਸ ਕਾਰਨ ਇਸ ਮਾਮਲੇ ਤੇ ਦਿੱਲੀ ਹਾਈਕੋਰਟ ਨੇ ਭਾਰਤ ਸਰਕਾਰ ਨੂੰ ਨੋਟਿਸ ਜਾਰੀ ਕਰ ਇਸਦਾ ਜਵਾਬ ਮੰਗਿਆ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਜੈਪੂਰ ਤੋਂ ਦਿੱਲੀ ਆਏ ਸਿੱਖ ਨੌਜਵਾਨ ਜਸਪ੍ਰੀਤ ਸਿੰਘ ਨੂੰ ਕਿਰਪਾਨ ਨਾਲ ਸਮਾਗਮ ਦੇਖਣ ਲਈ ਅੰਦਰ ਜਾਣ ਨਹੀਂ ਦਿੱਤਾ ਸੀ

Sikh  ਜਿਸ ਕਾਰਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹਾਈਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀ। ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆ ਨੋਟਿਸ ਜਾਰੀ ਕੀਤਾ ਗਿਆ। ਜਿਸ ਵਿੱਚ ਲਿਖਿਆ ਹੋਇਆ ਕਿ ਭਾਰਤ ਸਰਕਾਰ ਨੂੰ ਜਨਵਰੀ ਮਹੀਨੇ ਤੱਕ ਇਸ ਮਾਮਲੇ ਦਾ ਜਵਾਬ ਦੇਣਾ ਹੈ ਕਿ ਆਖਿਰ ਸਿੱਖ ਨੌਜਵਾਨ ਨੂੰ ਸਮਾਗਮ ਦੇ ਅੰਦਰ ਜਾਣ ਕਿਉਂ ਨਹੀਂ ਦਿੱਤਾ ਗਿਆ।

Sikh

ਦੱਸਣਯੋਗ ਗੱਲ ਹੈ ਕਿ ਸਿੱਖਾਂ ਲਈ ਕਿਰਪਾਨ ਬਹੁਤ ਹੀ ਮਹੱਤਵ ਰੱਖਦਾ ਹੈ। ਤੇ ਨਾਲ ਹੀ ਕੜਾ, ਕੇਸ ਕਿਰਪਾਨ ਨੂੰ ਸਿੱਖਾਂ ਦੇ ਅੰਗ ਹਨ ਜਿਸਨੂੰ ਸੰਵਿਧਾਨਕ ਮਾਨਤਾ ਹੈ ਜਿਸ ਕਾਰਨ ਉਸਤੇ ਕੋਈ ਵੀ ਰੋਕ ਨਹੀਂ ਲਗਾ ਸਕਦਾ ਹੈ।

LEAVE A REPLY