ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:  ਪੰਜਾਬ ਵਿੱਚ ਲਗਾਤਾਰ ਕਿਸਾਨਾਂ ਦੁਆਰਾ ਖੁਦਕੁਸ਼ੀ ਕੀਤੇ ਜਾਣ ਦੇ ਮਾਮਲੇ ਵੱਧਦੇ ਜਾ ਰਹੇ ਹਨ। ਪਰ ਪੰਜਾਬ ਸਰਕਾਰ ਇਹਨਾਂ ਕਿਸਾਨਾਂ ਦੇ ਖਿਲਾਫ ਕਿਸੇ ਤਰ੍ਹਾਂ ਦਾ ਫੈਸਲਾ ਨਹੀਂ ਲੈ ਰਹੀ ਹੈ। ਜਿਸ ਕਾਰਨ ਪੰਜਾਬ ਦਾ ਕਿਸਾਨ ਕਰਜੇ ਤੋਂ ਪਰੇਸ਼ਾਨ ਹੋਕੇ ਖੁਦਕੁਸ਼ੀ ਕਰ ਰਿਹਾ ਹੈ। ਪੰਜਾਬ ਸਰਕਾਰ ਨੇ ਕਰਜ ਮੁਆਫੀ ਦੀ ਸਕੀਮ ਨੂੰ ਵੀ ਲਾਗੂ ਕੀਤਾ ਇਸਦੇ ਬਾਵਜੂਦ ਵੀ ਪੰਜਾਬ ਦੇ ਕਿਸਾਨ ਕਰਜ ਤੋਂ ਪਰੇਸ਼ਾਨ ਹੋਕੇ ਖੁਦਕੁਸ਼ੀ ਕਰ ਰਹੇ ਹਨ।

farmer

ਇਸੇ ਤਰ੍ਹਾਂ ਦਾ ਇਕ ਹੋਰ ਮਾਮਲਾ ਮੁਕਤਸਰ ਸਾਹਿਬ ਤੋਂ ਸਾਹਮਣੇ ਆਇਆ ਹੈ। ਇੱਥੋਂ ਦੇ ਪਿੰਡ ਰਾਮਗੜ ਚੂੰਘਾਂ ਦੇ ਕਿਸਾਨ ਨੇ ਕਰਜ਼ ਤੋਂ ਪਰੇਸ਼ਾਨ ਹੋਕੇ ਜ਼ਹਰੀਲੀ ਦਵਾਈ ਪੀਕੇ ਖੁਦਕੁਸ਼ੀ ਕਰ ਲਈ। ਦੱਸਿਆ ਜਾ ਰਿਹਾ ਹੈ ਕਿ ਕਿਸਾਨ ਇਕਬਾਲ ਸਿੰਘ ਤੇ ਕਰੀਬ 11 ਲੱਖ ਦਾ ਕਰਜਾ ਸੀ ਜਿਸਨੂੰ ਉਹ ਵਾਪਸ ਦੇਣ ਵਿੱਚ ਕਾਫੀ ਅਸਮਰਥ ਸੀ। ਜਿਸ ਕਾਰਨ ਉਹ ਆਪਣੀ ਜੀਵਨ ਲੀਲਾ ਸਮਾਪਤ ਕਰ ਦਿੱਤੀ। ਦੱਸਣਯੋਗ ਗੱਲ ਹੈ ਕਿ ਪੰਜਾਬ ਸਰਕਾਰ ਕਿਸਾਨਾਂ ਲਈ ਕੁਝ ਵੀ ਨਹੀਂ ਕਰ ਰਹੀ ਹੈ। ਜਿਸ ਕਾਰਨ ਕਿਸਾਨ ਕਰਜ ਤੋਂ ਪਰੇਸ਼ਾਨ ਹੋਕੇ ਖੁਦਕੁਸ਼ੀ ਕਰ ਰਹੇ ਹਨ।

LEAVE A REPLY