Online Desk/Living India News:

ਇੱਕ ਆਮ ਔਰਤ ਤੋਂ ਆਇਰਨ ਲੇਡੀ ਦਾ 18 ਸਾਲ ਦਾ ਸਫਰ ਜੋ ਹੁਣ ਵੀ ਗਿਆਨ ਵੰਡਦਾ ਜਾ ਰਿਹਾ.

ਵਿੱਦਿਆ ਬੇਚਾਰੀ ਤਾ ਪਰਉਪਕਾਰੀ ਤਾ ਆਪਾਂ ਸੁਣਦੇ ਹੀ ਹਾਂ ਤੇ ਇਹ ਸੱਚ ਵੀ ਹੈ,ਇਨਸਾਨ ਜੇਕਰ ਅਨਪੜ ਹੈ ਤਾ ਪਿਛਲੇ ਸਮੇਂ ਦਾ ਤਾ ਪਤਾ ਨਹੀਂ ਪਰ ਅੱਜ ਦੇ ਸਮੇਂ ਚ ਉਹ ਇਸ ਜਮਾਨੇ ਚ ਫਿੱਟ ਨਹੀਂ ਬੈਠ ਸਕਦਾ,ਹਰ ਇੱਕ ਮੋੜ ਤੇ ਬਿਨਾ ਗਿਆਨ ਜਾ ਸੂਝ ਬੁਝ ਤੋਂ ਉਹ ਠੋਕਰ ਹੀ ਖਾਵੇਗਾ.ਗਿਆਨ ਵੰਡਣਾ ਬਹੁਤ ਹੀ ਚੰਗੀ ਕਿਰਿਆ ਹੈ ਉਹ ਗੱਲ ਵੱਖਰੀ ਕਿ ਹੁਣ ਗਿਆਨ ਮਹਿੰਗਾ ਹੁੰਦਾ ਜਾ ਰਿਹਾ,ਮੇਰੇ ਕਹਿਣ ਤੋਂ ਮਤਲਬ ਹੁਣ ਗਿਆਨ ਨੂੰ ਪਾਉਣ ਦੇ ਲਈ ਖਰਚਾ ਤਾ ਹੈ ਪਰ ਉਸਦੇ ਨਾਲ ਹੀ ਇੱਕ ਚੰਗਾ ਗੁਰੂ ਮਿਲਣਾ ਵੀ ਜਰੂਰੀ ਹੈ,ਹਾਂ ਮੇਰੀ ਜਿੰਦਗੀ ਚ ਮੈਨੂੰ ਇੱਕ ਚੰਗਾ ਗੁਰੂ ਮਿਲ ਗਿਆ ਜਿਸ ਕਰਕੇ ਅੱਜ ਇਹ ਆਰਟੀਕਲ ਉਸਦੇ ਨੇਕ ਕਾਰਜ ਲਈ ਇੱਕ ਛੋਟੀ ਭੇਟ ਹੈ.

ਵਿੱਦਿਆ ਅਤੇ ਗੁਰੂ 
ਅੱਜ ਦੇ ਸਮੇਂ ਚ ਜੇਕਰ ਤੁਸੀਂ ਚੰਗਾ ਗਿਆਨ ਹਾਸਿਲ ਕਰਨਾ ਹੈ ਤਾ ਉਸਦੇ ਲਈ ਚੰਗਾ ਗੁਰੂ ਹੋਣਾ ਵੀ ਜਰੂਰੀ ਹੈ, ਜੀ ਹਾਂ ਉਹ ਗੁਰੂ ਜੋ ਤੁਹਾਨੂੰ ਸਿਰਫ ਗਿਆਨ ਹੀ ਨਾ ਬਲਕਿ ਜਿੰਦਗੀ ਦੇ ਹਰ ਰਾਹ ਨੂੰ ਸੌਖਾ ਕਰਨ ਦੇ ਲਈ ਇੱਕ ਫੁਰਤੀਲਾ ਦਿਮਾਗ ਦਵੇ,ਗਿਆਨ ਬਹੁਤ ਲੋਕ ਹਾਸਿਲ ਕਰ ਲੈਂਦੇ ਨੇ ਪਰ ਉਸ ਗਿਆਨ ਦਾ ਘਮੰਡ,ਹੰਕਾਰ ਅਤੇ ਗ਼ਲਤ ਇਸਤੇਮਾਲ ਨਾ ਕਰਨ ਦੀ ਅਕਲ ਦੇਣਾ ਵੀ ਜਰੂਰੀ ਹੈ,ਜੇਕਰ ਤੁਹਾਡਾ ਗੁਰੂ ਤੁਹਾਨੂੰ ਇਹ ਗਿਆਨ ਦਿੰਦਾ ਤਾ ਸਮਝੋ ਕਿ ਤੁਸੀਂ ਕਾਮਯਾਬ ਹੋ,ਕਿ ਮੇਰੀ ਗੱਲਾਂ ਦੁਨਿਆਵੀ ਲੱਗਦੀਆਂ?ਚਲੋ ਤੁਹਾਨੂੰ ਦੱਸਾਂ ਕਿ ਮੇਰਾ ਗੁਰੂ ਕੌਣ ਹੈ?ਮੇਰੇ ਗੁਰੂ ਨੇ ਮੈਨੂੰ ਹਰ ਇੱਕ ਥਾਂ ਤੇ ਚਲਣਾ ਸਿਖਾਇਆ ਤੇ ਇਹ ਸਿੱਖ ਮੈਨੂੰ ਉਸਦੇ ਗਿਆਨ ਤੋਂ ਮਿਲੀ,ਇਸ ਲਈ ਉਸਦੇ ਬਾਰੇ ਜਾਨਣਾ ਜਰੂਰੀ ਹੈ ਕਿਉਂਕਿ ਗੁਰੂ ਹਰ ਕੋਈ ਨਹੀਂ ਬਣ ਸਕਦਾ.
18 ਸਾਲ ਦੇ ਤਜਰਬੇ ਦੇ ਨਾਲ ਜਿਸਨੂੰ ਮੈ ਆਇਰਨ ਲੇਡੀ ਆਖਦਾ ਹਾਂ,ਜੀ ਹਾਂ ਆਇਰਨ ਲੇਡੀ ਜੋ ਆਪਣੇ ਮੋਢੇ ਤੇ ਉਹ ਭਾਰ ਚੁੱਕੀ ਫਿਰਦੀ ਜੋ ਇੱਕ ਮਰਦ ਵੀ ਨੀ ਚੁੱਕ ਸਕਦਾ.
ਉਸਦਾ ਟਿੱਚਾ ਇੱਕ ਨੇਕ ਇਨਸਾਨ ਤਾ ਬਣਨਾ ਹੀ ਹੈ ਪਰ ਆਪਣੇ ਆਲੇ ਦੁਆਲੇ ਦੇ ਲੋਕਾਂ ਨੂੰ ਅਨਪੜਤਾ ਤੋਂ ਦੂਰ ਕਰਨ ਦੇ ਲਈ ਵੀ ਉਹ ਨੇਕ ਕਦਮ ਚੁੱਕੇ ਜੋ ਅੱਜ ਦੇ ਸਮੇਂ ਚ ਕੋਈ ਨੀ ਚੁੱਕ ਸਕਦਾ.ਮੇਰੀ ਗੁਰੂ ਦਾ ਨਾਂਅ ਹੈ ਅਮਿਤਾ ਸ਼ਰਮਾ ਜੋ ਪਿਛਲੇ 18 ਸਾਲ ਤੋਂ ਗਰੀਬ ਬੱਚਿਆਂ ਨੂੰ ਸ਼ਾਮ ਦੇ ਵੇਲੇ ਮੁਫ਼ਤ ਪੜਾਉਂਦੀ  ਆਈ ਹੈ,ਮੇਰੀ ਮੁਲਾਕਾਤ ਮੇਰੇ ਗੁਰੂ ਨਾਲ 2011 ਚ ਹੋਈ ਜਦੋ ਮੈ ਆਪਣੀ ਵਿੱਦਿਆ ਦੇ ਲਈ ਸੈਕੰਡਰੀ ਸਕੂਲ ਚ ਪੈਰ ਧਰਿਆ,ਅੰਗਰੇਜ਼ੀ ਸਿੱਖਣ ਦਾ ਅਤੇ ਬੋਲਣ ਦਾ ਸ਼ੋਂਕ ਸ਼ੁਰੂ ਤੋਂ ਹੀ ਹੈ,ਉਹ ਗੱਲ ਵੱਖਰੀ ਕਿ ਲਿਖਣਾ ਮੈਨੂੰ ਪੰਜਾਬੀ ਚ ਹੀ ਪਸੰਦ ਹੈ,ਖੈਰ ਗੱਲ ਕਰਦੇ ਹਾਂ ਜਦੋ ਮੈ ਓਹਨਾ ਦੇ ਸੰਪਰਕ ਚ ਆਇਆ,ਅਮਿਤਾ ਸ਼ਰਮਾ ਨੇ MA  ਅੰਗਰੇਜ਼ੀ B.ED ਦੀ ਵਿੱਦਿਆ ਹਾਸਿਲ ਕੀਤੀ ਹੋਈ ਸੀ ਅਤੇ ਉਸਤੋਂ ਬਾਅਦ ਹੀ ਸੰ:2000 ਚ ਹੀ ਟਿੱਚਰ ਦੀ ਜੋਬ ਸ਼ੁਰੂ ਕਰ ਲਈ ਸੀ,ਆਪਣੇ ਵੇਹਲੇ ਸਮੇਂ ਚ ਬੱਚਿਆਂ ਨੂੰ ਸਿੱਖਿਆ ਦੇਣੀ ਸ਼ੁਰੂ ਕੀਤੀ,ਜੇਕਰ ਕੋਈ ਗਰੀਬ ਬੱਚਾ ਟਿਊਸ਼ਨ ਫੀਸ ਦੇਣ ਚ ਸਮਰਥ ਨਾ ਹੁੰਦਾ ਤਾ ਮੁਫ਼ਤ ਪੜਾ ਦੇਣਾ ਪਰ ਉਸ ਵੇਲੇ ਇਸ ਗੱਲ ਤੇ ਸ਼ਾਇਦ ਕੋਈ ਧਿਆਨ ਨਹੀਂ ਸੀ ਕਿ ਓਹਨਾ ਦਾ ਟਿੱਚਾ ਕਿ ਹੈ?ਖੈਰ ਗੱਲ ਕਰਦੇ ਹਾਂ ਜੋ ਮੈਂ ਦੇਖਿਆ ਤੇ ਜਿਸਤੇ ਮੇਰਾ ਆਰਟੀਕਲ ਖੜਦਾ.
amrita sharma
ਬਿਨਾ ਲਾਲਚ ਤੋਂ ਪੜਾਏ ਹਜਾਰਾਂ ਜਰੂਰਤਮੰਦ ਤੇ ਸਿਲਸਿਲਾ ਜਾਰੀ ਹੈ.
2011 ਚ ਮੈਂ ਓਹਨਾ ਦਾ ਇੱਕ ਵਿਦਿਆਰਥੀ ਬਣਿਆ ਪਰ ਉਸ ਸਮੇਂ ਹੀ ਮੈਂ ਓਹਨਾ ਨੂੰ ਆਪਣਾ ਗੁਰੂ ਧਾਰ ਚੁੱਕਿਆ ਸੀ,ਪਰ ਓਹਨਾ ਤੋਂ ਸ਼ਾਮ ਦੇ ਸਮੇਂ ਟਿਊਸ਼ਨ ਲੈਣ ਦੀ ਲਈ ਜਦ ਮੈ ਗਿਆ ਤਾ ਕਿ ਦੇਖਦਾ ਦਰਜਨਾਂ ਬੱਚੇ ਆਲੇ ਦੁਆਲੇ ਬੈਠੇ,ਕਿਰਾਏ ਦੇ ਮਕਾਨ ਚ ਜਿਨਿ ਥਾਂ ਸੀ ਉਹ ਬਚਿਆ ਨੇ ਘੇਰ ਰੱਖੀ ਸੀ ਮੈਂ ਸੋਚ ਕਿ ਇਹ ਤਾ ਬੜੀ ਚੰਗੀ ਆਮਦਨ ਕਰ ਲੈਂਦੇ ਹੋਣੇ ਟਿਊਸ਼ਨ ਪੜਾ ਕੇ ਪਰ ਜਦੋ ਦਿਨ ਫੀਸ ਲੈਣ ਦਾ ਆਇਆ ਤਾ ਤਕਰੀਬਨ ਚਾਰ ਪੰਜ ਕੁ ਬੱਚਿਆਂ ਨੇ ਫੀਸ ਦਿਤੀ,ਮੈ ਸੋਚਿਆ ਕਿ ਸ਼ਾਇਦ ਫੀਸ ਲੇਟ ਦਿੰਦੇ ਹੋਣੇ
ਬਾਕੀ ਪਰ ਇਹ 2014 ਤੱਕ ਚਲਦਾ ਰਿਹਾ ਤੇ ਮੈ ਦੇਖਦਾ ਰਿਹਾ,ਉਸ ਵਕ਼ਤ ਮੇਰਾ ਗੁਰੂ ਸਕੂਲ ਤੋਂ ਕਾਲੇਜ ਤੱਕ ਬਤੋਰ ਅੰਗਰੇਜ਼ੀ ਦੇ ਪ੍ਰੋਫੈਸਰ ਦੀ ਪੋਸਟ ਤੱਕ ਪੁਹੰਚ ਗਏ ਸਨ.ਮੈ ਇੱਕ ਦਿਨ ਪੁੱਛ ਹੀ ਲਿਆ ਕਿ 3 ਸਾਲ ਚ ਮੈਂ ਇਹ ਮਹਿਸੂਸ ਕੀਤਾ ਕਿ ਤੁਸੀਂ ਦਰਜਨਾਂ ਬੱਚਿਆਂ ਨੂੰ ਪੜਾਇਆ ਪਰ ਮੇਰੇ ਸਾਮਣੇ ਚੰਦ ਕੁ ਬੱਚੇ ਹੀ ਫੀਸ ਅਦਾ ਕਰਦੇ ਸਨ ਪਰ ਓਹਨਾ ਨੇ ਕਿਹਾ ਕਿ ਓਹਨਾ ਦੀ ਫੀਸ ਓਹਨਾ ਨੂੰ ਮਿਲ ਰਹੀ ਹੈ.ਮੈਂ ਹੈਰਾਨ ਜਾ ਤਾ ਹੋਇਆ ਪਰ ਮੇਰੇ ਕੋਲ ਦੂਜਾ ਸਵਾਲ ਪੁੱਛਣ ਦਾ ਦਮ ਨਾ ਹੋਇਆ,ਪਰ ਓਹਨਾ ਦੀ ਸੋਚ ਸੀ ਕਿ ਪੰਜਾਬ ਵਿਚ ਜੇਕਰ ਕਿਸੇ ਪੰਜਾਬੀ ਨੂੰ ਤੰਗ ਕਰਦੀ ਹੈ ਤਾ ਉਹ ਅੰਗਰੇਜ਼ੀ ਭਾਸ਼ਾ ਹੈ ਤੇ ਉਹ ਇਸ ਭਾਸ਼ਾ ਦਾ ਡਰ ਆਪਣੇ ਪੰਜਾਬੀਆਂ ਚੋ ਕੱਢਣਾ ਚਾਹੁੰਦੇ ਹਨ ਚਾਹੇ ਇਸਦੇ ਲਈ ਓਹਨਾ ਨੂੰ ਕੁਝ ਕਰਨਾ ਪਵੇ.ਮੈਂ ਸੋਚਦਾ ਸੀ ਕਿ ਜੇਕਰ ਇਹ ਦਰਜਨਾਂ ਵਿਦਿਆਰਥੀਆਂ ਤੋਂ ਅੱਧੀ ਫੀਸ ਹੀ ਲੈ ਲੈਂਦੇ ਤਾ ਅੱਜ ਇਹ ਆਪਣਾ ਘਰ ਅੱਜ ਤੋਂ ਕਈ ਸਾਲ ਪਹਿਲਾ ਆਪਣੇ ਦਮ ਤੇ ਆਲੀਸ਼ਾਨ ਘਰ ਪਾ ਲੈਂਦੇ ਪਰ ਇਹਨਾ ਦੇ ਜਜਬੇ ਨੇ ਇਹਨਾ ਨੂੰ ਸਬ ਕੁਝ ਭੁਲਾ ਦਿੱਤਾ ਸ਼ਾਇਦ ਇਹੀ ਕਾਰਣ ਕਿ ਅੱਜ ਇਹ ਆਪਣੀ ਜਿੰਦਗੀ ਚ ਆਪਣਾ ਘਰ,ਮੇਰਾ ਮਤਲਬ ਆਪਣੇ ਘਰ ਤੋਂ ਹੈ ਨਾ ਕਿ ਪੁਰਖਿਆਂ ਦਾ, ਦੋ ਮੁੱਖ ਕਿਤਾਬਾਂ ਪਬਲਿਸ਼ ਕਰ ਚੁੱਕੇ ਹਨ ਤੇ ਅੱਜ ਸੰਗਰੂਰ ਦੇ ਮੁੱਖ ਸਕੂਲਾਂ ਚੋ ਕੇਮਬ੍ਰਿਜ ਇੰਟਰਨੈਸ਼ਨਲ ਸਕੂਲ ਦੇ ਡੀਨ ਐਡਮਿਸ਼ਨ ਅਤੇ ਅੰਗਰੇਜ਼ੀ ਦੇ HOD ਦੀ ਪੋਸਟ ਤੇ ਮੌਜੂਦ ਹਨ.ਓਹਨਾ ਦੀ ਇੱਕ ਬੇਟੀ ਹੈ ਜਿਸਨੂੰ ਉਹ ਇੱਕ ਇਮਾਨਦਾਰ ਅਫ਼ਸਰ ਦੇ ਰੂਪ ਚ ਦੇਖਣਾ ਚਾਹੁੰਦੇ ਹਨ.ਪਰ ਮੈਂ ਜਦ ਓਹਨਾ ਨੂੰ ਪੁੱਛਦਾ ਕਿ ਉਹ ਫੀਸ ਕਿਊ ਨਹੀਂ ਲੈਂਦੇ ਸੀ ਅਤੇ ਉਹ ਕਹਿੰਦੇ ਸੀ ਓਹਨਾ ਨੂੰ ਫੀਸ ਮਿਲ ਰਹੀ ਹੈ ਤਾ ਇਹ ਆਰਟੀਕਲ ਨੂੰ ਲਿਖਣ ਚ ਮੈਨੂੰ ਪਤਾ ਲੱਗਿਆ ਕਿ ਅੱਜ ਇਸ ਮੁਕਾਮ ਤੇ ਜੇਕਰ ਉਹ ਨੇ ਤਾ ਉਹ ਤਮਾਮ ਜਰੂਰਤਮੰਦ ਬੱਚਿਆਂ ਨੂੰ ਪੱਲੇ ਤੋਂ ਕਿਤਾਬ ਮੁਹਈਆ ਕਰਵਾ ਵਿੱਦਿਆ ਦੇਣੀ ਹੀ ਓਹਨਾ ਦੀ ਫੀਸ ਰਹੀ ਹੈ.

amita sharma
ਅੱਜ ਦੀ ਇਸ ਮਤਲਬ ਭਰੀ ਦੁਨੀਆ ਚ ਜਿਥੇ ਪੈਸੇ ਲੈਣ ਤੋਂ ਬਾਅਦ ਵੀ ਕੰਮ ਨਹੀਂ ਹੁੰਦਾ ਓਥੇ ਅਜਿਹੇ ਗੁਰੂ ਵੀ ਮੌਜੂਦ ਨੇ ਜੋ ਸਮਝਦੇ ਨੇ ਕਿ ਵਿੱਦਿਆ ਨੂੰ ਪੈਸਿਆਂ ਨਾਲ ਨਹੀਂ ਤੋਲਿਆ ਜਾ ਸਕਦਾ.ਖੈਰ ਮੇਰੇ ਗੁਰੂ ਨੇ ਮੇਰੇ ਤੋਂ ਫੀਸ ਲਈ ਜਾ ਨਹੀਂ ਇਹ ਰਾਜ ਹੀ ਸਹੀ ਪਰ ਇਹ ਆਰਟੀਕਲ ਮੇਰੇ ਵਲੋਂ ਮੇਰੇ ਗੁਰੂ ਯਾਨੀ ਕਿ ਮੇਰੀ ਨਜਰ ਚ ਇੱਕ ਆਇਰਨ ਲੇਡੀ ਜਿਸਨੇ ਵਿੱਦਿਆ ਦੇ ਖੇਤਰ ਨੂੰ ਪੈਸੇ ਨਾਲ ਨਾ ਤੋਲਿਆ ਅਤੇ ਮੈਨੂੰ ਇਹ ਆਰਟੀਕਲ ਲਿਖਣ ਜੋਗਾ ਬਣਾਇਆ ਨੂੰ ਇੱਕ ਗੁਰੁਦਕਸ਼ਣਾ,ਲੋੜ ਹੈ ਇਸ ਤਰ੍ਹਾਂ ਦੇ ਇਨਸਾਨਾਂ ਦੀ ਜੋ ਲਾਲਚ ਤੋਂ ਉੱਪਰ ਉੱਠ ਵਿੱਦਿਆ ਦਾ ਪ੍ਰਸਾਰ ਕਰਨ ਚ ਆਪਣਾ ਸਹਿਯੋਗ ਦੇਣ.
                                                              —
parminder joshi

ਪਰਮਿੰਦਰ ਜੋਸ਼ੀ ਦੇ ਵਿਚਾਰ
ਮੋਬਾਈਲ ਨੰ: 78886-2225

LEAVE A REPLY