ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:  ਪੰਜਾਬ ਦੇ ਕੈਪਟਨ ਅਮਰਿੰਦਰ ਸਿੰਘ ਨੇ ਕਰਤਾਰਪੁਰ ਲਾਂਘੇ ਤੇ ਪਾਕਿਸਤਾਨ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਸਾਰੀ ਪ੍ਰਰਿਕਿਰਿਆ ਨੂੰ ਪਾਕਿਸਤਾਨ ਵੱਲ਼ੋਂ ਰਚੀ ਗਈ ਸਾਜਿਸ਼ ਨੂੰ ਕਰਾਰ ਦਿੱਤਾ ਹੈ। ਪਾਕਿਸਤਾਨ ਨੂੰ ਕੈਪਟਨ ਅਮਰਿੰਦਰ ਸਿੰਘ ਦਾ ਕਹਿਣਾ ਹੈ ਕਿ ਗੁਆਂਢੀ ਦੁਸ਼ਮਨ ਪੰਜਾਬ ਵਿੱਚ ਦਹਿਸ਼ਤਵਾਦ ਨੂੰ ਫਿਰ ਤੋਂ ਜਿੰਦਾ ਕਰਣ ਦੀ ਕੋਸ਼ਿਸ਼ ਕਰ ਰਿਹਾ ਹੈ। ਪਰ ਉਹ ਆਪਣੇ ਮਨਸੂਬੇ ਵਿੱਚ ਸਫਲ ਨਹੀਂ ਹੋ ਸਕੇਗਾ।

kartrapur

ਨਾਲ ਹੀ ਕੈਪਟਨ ਅਮਰਿੰਦਰ ਸਿੰਘ ਨੇ ਪਾਕਿਸਤਾਨ ਫੌਜ ਪ੍ਰਮੁੱਖ ਜਨਰਲ ਕਮਰ ਜਾਵੇਦ ਬਾਜਵਾ ਦਾ ਹਵਾਲਾ ਦਿੰਦੇ ਹੋਏ ਮੁੱਖ ਮੰਤਰੀ ਅਮਰਿੰਦਰ ਨੇ ਕਿਹਾ ਕਿ ਪੂਰੀ ਪਰਿਕ੍ਰੀਆ ਤੋਂ ਵੱਡੀ ਸਾਜਿਸ਼ ਦੀ ਬਦਬੂ ਆ ਰਹੀ ਹੈ। ਮੁਖ ਮੰਤਰੀ ਅਮਰਿੰਦਰ ਨੇ ਦੱਸਿਆ ਕਿ ਕਰਤਾਰਪੁਰ ਲਾਂਘੇ ਨੂੰ ਖੋਲ੍ਹਣਾ ਸਪੱਸ਼ਟ ਰੂਪ ਤੋਂ ISI  ਦਾ ਇੱਕ ਗੇਮ ਪਲਾਨ ਹੈ।

captain amarinder singh

ਦੂਜੇ ਪਾਸੇ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਸੱਭ ਤੋਂ ਪਹਿਲਾ ਨਵਜੋਤ ਸਿੰਘ ਸਿੱਧੂ ਨੂੰ ਕਰਤਾਰਪੁਰ ਲਾਂਘੇ ਨੂੰ ਖੋਲਣ ਦੀ ਜਾਣਕਾਰੀ ਦੇਣ ਤੋਂ ਅਜਿਹਾ ਲੱਗ ਰਿਹਾ ਹੈ ਕਿ ਪਾਕਿਸਤਾਨ ਭਾਰਤ ਦੇ ਖਿਲਾਫ ਕਿਸੀ ਵੱਡੀ ਸਾਜਿਸ਼ ਦੀ ਯੋਜਨਾ ਬਣਾ ਰਿਹਾ ਹੈ। ਨਾਲ ਹੀ ਕੈਪਟਨ ਨੇ ਇਹ ਵੀ ਕਿਹਾ ਇਹਨਾਂ ਸੱਭ ਤੋਂ ਪਹਿਲਾ ਹੀ ਸਾਰਿਆ ਨੂੰ ਸੁਚੇਤ ਰਹਿਣਾ ਚਾਹਿਦਾ ਹੈ। ਪਰ ਪਾਕਿਸਤਾਨ ਆਪਣੇ ਗਲਤ ਇਰਾਦਾ ਨੂੰ ਪੂਰਾ ਨਹੀਂ ਕਰ ਪਾਏਗਾ।

LEAVE A REPLY