ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:  ਪੰਜਾਬ ਵਿੱਚ ਕਿਸਾਨ ਜਿੱਥੇ ਕਰਜੇ ਦੇ ਭਾਰ ਨੂੰ ਨਾ ਝੇਲਦੇ ਹੋਏ ਖੁਦਕੁਸ਼ੀ ਕਰ ਰਹੇ ਹਨ ਉੱਥੇ ਹੀ ਦੂਜੇ ਪਾਸੇ ਲੁਧਿਆਣੇ ਦਾ ਇਕ ਅਜਿਹਾ ਵੀ ਕਿਸਾਨ ਸਾਹਮਣੇ ਆਇਆ ਜਿਸਦੀ ਜਿੰਦਗੀ ਬਦਲ ਗਈ। ਜਿਸਨੇ ਕਦੀ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਕਿ ਉਸਦਾ ਕਰਜਾ ਬਹੁਤ ਹੀ ਆਸਾਨ ਢੰਗ ਨਾਲ ਚੁੱਕ ਗਿਆ।

film  ਦੱਸ ਦਇਏ ਕਿ ਬਾੱਲੀਵੁਡ ਦੇ ਦਬੰਗ ਸਲਮਾਨ ਖਾਨ ਦੀ ਫਿਲਮ ਦੀ ਸ਼ੁਟਿੰਗ ਲਈ ਉਹਨਾਂ ਨੂੰ ਜਮੀਨ ਦੀ ਲੋੜ ਸੀ ਜਿਸ ਕਾਰਨ ਉਹਨਾੰ ਨੇ ਕਿਰਾਏ ਤੇ ਜਮੀਨ ਨੂੰ ਲੈ ਲਈ। ਜਿਸ ਤੋਂ ਬਾਅਦ ਕਿਸਾਨ ਦਾ ਸਾਰਾ ਕਰਜਾ ਚੁੱਕ ਗਿਆ।

film

ਇਹਨਾਂ ਹੀ ਕਿਸਾਨ ਸੁਰਿੰਦਰ ਸਿੰਘ ਦਾ ਕਰਜਾ ਤਾਂ ਚੁੱਕਿਆ ਨਾਲ ਹੀ ਉਸਦੀ ਆਰਥਿਕ ਹਾਲਤ ਵੀ ਸੁਧਰ ਗਏ। ਮਿਲੀ ਜਾਣਕਾਰੀ ਦੇ ਅਨੁਸਾਰ ਕਿਸਾਨ ਨੇ ਆਪਣੀ ਇਕ ਕਿੱਲੇ ਜਮੀਨ ਦਾ ਕਿਰਾਇਆ 85 ਹਜਾਰ ਰੁਪਏ  ਦਿੱਤੇ ਨਾਲ ਹੀ 25 ਨਵੰਬਰ ਤੱਕ ਸਾਢੇ ਚਾਰ ਕਿੱਲੇ ਜਮੀਨ ਲਈ  3 ਲੱਖ 65 ਹਜ਼ਾਰ ਰੁਪਏ ਕਰਾਰ ਹੋ ਗਿਆ। ਇਸਦੀ ਸਾਰੀ ਰਕਮ ਜਦੋ ਕਿਸਾਨ ਨੂੰ ਮਿਲੀ ਤਾਂ ਕਿਸਾਨ ਨੇ ਸਭ ਤੋਂ ਪਹਿਲਾ ਆਪਣਾ ਸਾਰਾ ਕਰਜਾ ਚੁਕਾਇਆ। ਬਾਕੀ ਬਚੇ ਪੈਸੇ ਨਾਲ ਉਹ ਆਪਣੇ ਬੱਚੀਆ ਦੀ ਪੜਾਈ ਦੇ ਖਰਚ ਕਰੇਗਾ।

LEAVE A REPLY