ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਪਠਾਨਕੋਟ ਵਿੱਚ ਕੱਲ ਇੱਕ ਇਨੋਵਾ ਗੱਡੀ ਖੋਹਣ  ਦੇ ਬਾਅਦ ਜਿਲਾ ਪੁਲਿਸ ਨੇ ਪੂਰੀ ਤਰ੍ਹਾਂ ਅਲਰਟ ਕਰਦੇ ਹੋਏ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਹੋਈ ਹੈ ਤਾਂਕਿ ਇਨੋਵਾ ਗੱਡੀ ਨੂੰ ਖੋਹਣ ਵਾਲੀਆਂ ਦਾ ਪਤਾ ਚੱਲ ਸਕੇ ਅਤੇ ਸਮਾਂ ਰਹਿੰਦੇ ਕੋਈ ਅਣਹੋਨੀ ਨੂੰ ਰੋਕਿਆ ਜਾ ਸਕੇ | ਪਰ ਹੁਣ ਤੱਕ ਪਠਾਨਕੋਟ ਪੁਲਿਸ  ਦੇ ਹੱਥ ਕੁੱਝ ਨਹੀਂ ਲਗਾ ਹੈ ਅੱਜ ਦੂੱਜੇ ਦਿਨ ਵੀ ਪੁਲਿਸ ਨੇ ਇਹ ਤਲਾਸ਼ੀ ਮੁਹਿੰਮ ਚਲਾਈ ਹੋਈ ਹੈ ਅਤੇ ਥਾਂ-ਥਾਂ ਤੇ ਨਾਕੇ ਲਗਾ ਹਰ ਆਉਣ ਜਾਣ ਵਾਲੀ ਗੱਡੀਆਂ ਦੀ ਤਲਾਸ਼ੀ ਲਈ ਜਾ ਰਹੀ ਹੈ | ਪਠਾਨਕੋਟ  ਦੇ ਮਾਮੂਨ ਥਾਨੇ ਦੇ ਨੇੜੇ ਵੀ ਪੁਲਿਸ ਹਰ ਆਉਣ ਜਾਣ ਵਾਲੀ ਗੱਡੀ ਦੀ ਤਲਾਸ਼ੀ ਲੈ ਰਹੀ ਹੈ ਤੁਹਾਨੂੰ ਦੱਸ ਦਇਏ ਕਿ ਇਸ ਨਾਕੇ ਦੇ ਦੋਨਾਂ ਪਾਸੇ ਹਿਮਾਚਲ ਪ੍ਰਦੇਸ਼ ਅਤੇ ਜੰਮੂ ਕਸ਼ਮੀਰ  ਦਾ ਬਾਡਰ ਲੱਗਦਾ ਹੈ |

Patiala

ਹਾਈ ਅਲਰਟ ਦੇ ਮੱਦੇਨਜਰ ਪਟਿਆਲ ਪੁਲਿਸ ਵੱਲੋਂ ਥਾਂ-ਥਾ ਤੇ ਬੈਰੀਗੇਟ ਲਗਾਕੇ ਸਾਰੀ ਗੱਡੀਆਂ ਦੀ ਰੋਕ ਕੇ ਤਲਾਸ਼ੀ ਲਈ ਜਾ ਰਹੀ ਹੈ | ਜਿੰਨੇ ਵੀ ਰਸਤੇ ਪਟਿਆਲਾ ਸ਼ਹਿਰ ਆ ਰਹੇ ਨੇ ਉਨ੍ਹਾਂ ਤੇ ਨਾਕੇਬੰਦੀ ਕਰ ਸਾਰੀ ਗੱਡੀਆਂ ਦੀ ਚੈਕਿੰਗ ਕੀਤੀ ਜਾ ਰਹੀ ਹੈ | ਇਸ ਦੇ ਨਾਲ ਹੀ ਸੁਰੱਖਿਆ ਦੇ ਮੱਦੇਨਜਰ BSF ਪੁਲਿਸ ਨੂੰ ਵੀ ਤੈਨਾਤ ਕੀਤਾ ਗਿਆ ਹੈ  |

Gurdaspur

ਗੁਰਦਾਸਪੁਰ ਚ ਸਾਡੇ ਪੱਤਰਕਾਰ ਭੋਪਾਲ ਸਿੰਘ ਨੇ ਰੇਲਵੇ ਸਟੇਸ਼ਨ ਦੀ ਸੁੱਖਿਆ ਦਾ ਜਾਇਆ ਲਿਆ

 ਪੰਜਾਬ ਚਚਚਕਕਪਪ’ਚ ਦਹਿਸ਼ਤਗਰਦੀ ਖ਼ਤਰਾ

ਅਲਰਟ ‘ਚ ਪੰਜਾਬ

ਵੱਖ-ਵੱਖ ਥਾਵਾਂ ‘ਤੇ ਪੁਲਿਸ ਵੱਲੋਂ ਚੈਕਿੰਗ

ਸੁਰੱਖਿਆ ਨੂੰ ਲੈਕੇ ਸਤਰਕ ਰਹਿਣ ਦੇ ਨਿਰਦੇਸ਼

Amritsar

ਉੱਥੇ ਹੀ ਅੰਮ੍ਰਿਤਸਰ ਚ ਵੀ ਪੁਲਸ ਵੱਲੋਂ ਚੌਕਸੀ ਵਧਾ ਦਿੱਤੀ ਗਈ ਹੈ | ਪੁਲਿਸ ਵੱਲੋਂ ਨਾਕਾਬੰਦ ਕਰ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ | ਦਹਿਸ਼ਤਗਰਦੀ ਖਤਰੇ ਨੂੰ ਲੈਕੇ ਪੁਲਸ ਵੱਲੋਂ ਸੁਰੱਖਿਆ ਕਰੜੀ ਕਰ ਦਿੱਤੀ ਗਈ ਹੈ |

Ferozepur

ਜ਼ਿਲਾ ਪਠਾਨਕੋਟ  ਦੇ ਮਾਧੋਪੁਰ ਚ ਬੰਦੂਕ ਦੀ ਨੋਕ ਤੇ ਖੋਹੀ ਇਨੋਵਾ ਗੱਡੀ  ਦੇ ਬਾਅਦ ਸੂਬੇਭਰ ਚ ਹਾਈ ਅਲਰਟ ਜਾਰੀ ਦਿੱਤਾ ਗਿਆ ਗਿਆ ,  ਜਿਸਨੂੰ ਧਿਆਨ ਵਿੱਚ ਰੱਖਦੇ ਹੋਏ ਫ਼ਿਰੋਜ਼ਪੁਰ ਪੁਲਿਸ ਪ੍ਰਸ਼ਾਸ਼ਨ  ਵੱਲੋਂ ਵੀ ਪੁਖਤਾ ਪ੍ਰਬੰਧ ਕੀਤੇ ਗਏ ।  ਫ਼ਿਰੋਜ਼ਪੁਰ  ਦੇ ਕਸਬਾ ਮਮਦੋਟ ਚ ਬੀਤੇ ਦਿਨ ਸਰਹੱਦੀ ਖੇਤਰ  ਦੇ ਨਾਲ ਜੁੜੀਆਂ ਸੜਕਾਂ ਤੇ ਵਿਸ਼ੇਸ਼ ਨਾਕੇਬੰਦੀ ਕਰਕੇ ਆਉਣ – ਜਾਣ ਵਾਲੀਆਂ ਗੱਡੀਆਂ ਦੀ ਤਲਾਸ਼ੀ ਲਈ ਗਈ ਅਤੇ ਉੱਥੇ ਨਿਕਲਣ ਵਾਲੇ ਲੋਕਾਂ  ਦੇ ਨਾਮ ਵੀ ਦਰਜ ਕੀਤੇ ਗਏ |  ਪੁਲਿਸ ਨੇ ਦੱਸਿਆ ਕਿ ਰਾਜ ਵਿੱਚ ਜਾਰੀ ਹਾਈ ਅਲਰਟ  ਦੇ ਮੱਦੇਨਜ਼ਰ ਉੱਚ  – ਅਧਿਕਾਰੀ  ਦੇ ਹੁਕਮਾਂ ਮੁਤਾਬਿਕ ਸਰਹੱਦੀ ਖੇਤਰ  ਦੇ ਨਾਲ ਸਬੰਧਤ ਵਿਸ਼ੇਸ਼ ਇਨਪੁੱਟ ਮਿਲੀ ਸੀ ਕਿ ਕੁੱਝ ਸ਼ੱਕੀ ਲੋਕਾਂ ਦੀ ਕੋਈ ਮੂਵਮੈਂਟ ਹਰਕੱਤ ਵਿੱਚ ਆ ਸਕਦੀ ਹੈ ,  ਜਿਸ  ਦੇ ਚਲਦੇ ਸੁਰੱਖਿਆ ਪ੍ਰਬੰਧ ਕਾਫ਼ੀ ਸਖ਼ਤ ਕੀਤੇ ਗਏ ਅਤੇ ਫ਼ਿਰੋਜ਼ਪੁਰ  – ਫਾਜਿਲਕਾ ਰੋਡ ਤੇ ਨਾਕੇਬੰਦੀ ਕਰਕੇ ਗੱਡੀਆਂ ਦੀ ਤਲਾਸ਼ੀ ਲਈ ਜਾ ਰਹੀ ਹੈ ਜਿਸਦੇ ਨਾਲ ਸ਼ੱਕੀਆਂ ਦੀ ਆਮਾਦ ਨੂੰ ਨਾਕਾਮ ਕੀਤਾ ਜਾ ਸਕੇ ।

 Watch Video

LEAVE A REPLY