ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਕੈਬਨਿਟ ਨੰਤਰੀ ਨਵਜੋਤ ਸਿੰਘ ਸਿੱਧੂ ਨੇ ਕਰਤਾਰਪੁਰ ਸਾਹਿਬ ਲਾਂਘੇ ਨੂੰ ਲੈਕੇ ਸੁਸ਼ਮਾ ਸਵਰਾਜ ਨੂੰ ਪੱਤਰ ਕੇ ਕੇਂਦਰ ਸਰਕਾਰ ਦਾ ਧੰਨਵਾਦ ਕੀਤਾ ਹੈ | ਉਹਨਾਂ ਲਿਖਿਆ ਹੈ ਕਿ ਇਕ ਸਿੱਖ ਹੋਣ ਦੇ ਨਾਤੇ ‘ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਵੇਖਦਿਆਂ ਸਰਕਾਰ ਦਾ ਧੰਨਵਾਦੀ ਹਾਂ’ |

 ਲਾਂਘੇ ਕਾਰਨ ਦੋ ਦੇਸ਼ਾਂ ਦੇ ਸੁਧਰ ਸਕਦੇ ਨੇ ਰਿਸ਼ਤੇ – ਸਿੱਧੂ

ਇਸ ਦੇ ਨਾਲ ਸਿੱਧੂ ਨੇ ਕੇਂਦਰ ਸਰਕਾਰ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਲਾਂਘੇ ਕਾਰਨ ਦੋ ਦੇਸ਼ਾਂ ਦੇ ਰਿਸ਼ਤੇ ਸੁਧਰ ਸਕਦੇ ਨੇ,,,,,

 ਸਿੱਧੂ ਨੂੰ ਪਾਕਿਸਤਾਨ ਤੋਂ ਫਿਰ ਸੱਦਾ

ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਪਾਕਿਸਤਾਨ ਤੋਂ ਫਿਰ ਸੱਦਾ ਆਇਆ ਹੈ | ਪੀਐੱਮ ਇਮਰਾਨ ਖਾਨ ਨੇ 28 ਨਵੰਬਰ ਨੂੰ ਕਰਤਾਰਪੁਰ ਕਾਰੀਡੋਰ ਦਾ ਨੀਂਹ ਪੱਥਰ ਰੱਖਣਗੇ | ਜਿਸ ਲਈ ਸਿੱਧੂ ਨੂੰ ਸੱਦਾ ਦਿੱਤਾ ਗਿਆ ਏ |

ਸਿੱਧੂ ਨੇ ਪਾਕਿਸਤਾਨ ਜਾਣ ਲਈ ਪ੍ਰਗਟਾਈ ਸਹਿਮਤੀ

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਵਲੋਂ ਕਾਰੀਡੋਰ ਦੇ ਨਿਰਮਾਣ ਪ੍ਰੋਜੈਕਟ ਦੇ ਨੀਂਹ ਪੱਥਰ ਰੱਖਣ ਦੇ ਮਿਲੇ ਸੱਦੇ ‘ਤੇ ਕੈਬਨਿਟ ਮੰਤਰੀ ਨਵਜੋਤ ਸਿੱਧੂ ਨੇ ਪਾਕਿਸਤਾਨ ਜਾਣ ਲਈ ਸਹਿਮਤੀ ਪ੍ਰਗਟਾਈ ਹੈ | ਨਵਜੋਤ ਸਿੱਧੂ ਨੇ ਕਿਹਾ ਕਿ ਜੇਕਰ ਉਨ੍ਹਾਂ ਨੂੰ ਪਾਕਿਸਤਾਨ ਵਲੋਂ ਇਸ ਮੌਕੇ ਸੱਦਾ ਭੇਜਿਆ ਜਾਂਦਾ ਹੈ ਤਾਂ ਮੈਂ ਪਾਕਿਸਤਾਨ ਜ਼ਰੂਰ ਜਾਵਾਗਾ |

LEAVE A REPLY