ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਪੰਜਾਬ ਸਰਕਾਰ ਆਪਣੇ ਹੀ ਅਧਿਆਪਕਾਂ ‘ਤੇ ਸਰਜੀਕਲ ਸਟਰਾਇਕ ਕਰਨ ਦੀ ਫ਼ਿਰਾਕ ਵਿੱਚ ਹੈ | ਪਟਿਆਲਾ ਚ ਚੱਲ ਰਹੇ ਅਧਿਆਪਕਾਂ ਦੇ ਅੰਦੋਲਨ ਨੂੰ ਖਤਮ ਕਰਨ ਲਈ ਸਰਾਕਰ ਵਲੋਂ ਡਾਈਟ ਵਿੱਚ ਟਰੇਨਿੰਗ ਲੈ ਰਹੇ ਬੱਚਿਆਂ ਦਾ ਟੀ ਪੀ ਵਧਾ ਕੇ 60 ਦਿਨਾਂ ਤੋਂ 120 ਦਿਨਾਂ ਤਕ ਕਰ ਦਿੱਤਾ ਗਿਆ ਹੈ ਅਤੇ ਬੱਚਿਆਂ ਨੂੰ ਉਹਨਾਂ ਸਕੂਲਾਂ ਵਿਚ ਪੜ੍ਹਾਉਣ ਲਈ ਕਿਹਾ ਜਾ ਰਿਹਾ ਹੈ ਜਿਥੇ ਕਿ ਪਹਿਲਾਂ ਹੀ ਕੋਈ ਅਧਿਆਪਕ ਨਹੀਂ ਹੈ |

ਡਾਈਟ ਵਿਦਿਆਰਥੀਆਂ ਨੇ ਕਿਹਾ ਕਿ ਉਹ ਖੁਦ ਹੁਣੇ ਟਰੇਨਿੰਗ ਲੈ ਰਹੇ ਹਨ ਅਤੇ ਉਹ ਬੱਚਿਆਂ ਨੂੰ ਕਿਵੇਂ ਪੜ੍ਹਾ ਸਕਦੇ ਹਨ। ਉਹਨਾਂ ਕਿਹਾ ਕਿ ਜੋ ਅਧਿਆਪਕ ਪ੍ਰਦਰਸ਼ਨ ਕਰ ਰਹੇ ਹਨ ਉਹਨਾਂ ਦੇ ਪ੍ਰਦਰਸ਼ਨ ਨੂੰ ਖਤਮ ਕਰਣ ਲਈ ਇਹ ਕਦਮ ਚੁੱਕਿਆ ਗਿਆ ਹੈ ਅਤੇ ਉਹ ਇਸ ਦਾ ਵਿਰੋਧ ਕਰ ਰਹੇ ਹਨ।

Watch Video

LEAVE A REPLY