ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਰੇਲਵੇ ਟ੍ਰੈਕ ਜਾਮ ਤਾਂ ਕਿੱਤੇ ਹਾਈਵੇ ਜਾਮ ਇਹ ਤਸਵੀਰਾਂ ਨੇ ਹੁਸ਼ਿਆਰਪੁਰ ਦੇ ਦਸੂਹਾ ਦੀਆਂ | ਜਿੱਥੇ ਭਾਰਤੀ ਕਿਸਾਨ ਯੂਨੀਅਨ ਦੇ  ਕਿਸਾਨਾਂ ਵਲੋਂ ਆਪਣੀ ਮੰਗਾਂ ਨੂੰ ਲੈਕੇ ਰੋਸ ਮੁਜਾਹਰਾ ਕੀਤਾ ਗਿਆ | ਇਸ ਦੌਰਾਣ ਕਿਸਾਨਾਂ ਨੇ ਸਰਾਕਰ ਖਿਲਾਫ ਜੰਮਕੇ ਨਾਅਰੇਬਾਜੀ ਕਰਦੇ ਹੋਏ | ਇਕ ਪਾਸੇ  ਜਿੱਥੇ ਹਾਈਵੇ ਜਾਮ ਕੀਤਾ ਤਾਂ ਉੱਥੇ ਹੀ ਦੂਜੇ ਪਾਸੇ  ਟ੍ਰੈਫਿਕ ਵੀ ਰੋਕ ਦਿੱਤਾ | ਜਿਸ ਕਾਰਨ ਆਮ ਲੋਕਾਂ ਨੂੰ ਕਈ ਦਿੱਕਤਾਂ ਦਾ ਸਾਮਣਾ ਕਰਨਾ ਪਿਆ |

ਕਿਸਾਨਾਂ ਨੇ ਰੇਲਵੇ ਟ੍ਰੈਕ ਕੀਤਾ ਜਾਮ

ਕਿਸਾਨਾਂ ਵਲੋਂ ਗੰਨ੍ਹੇ ਦੀ ਬਕਾਇਆ ਰਾਸ਼ੀ ਨੂੰ ਲੈਕੇ ਰੇਲਵੇ ਟ੍ਰੈਕ ਜਾਮ ਦਾ ਨਤੀਜਾ ਇਹ ਨਿਕਲਿਆ ਕਿ ਟ੍ਰੇਨਾਂ ਦੀ ਆਵਾਜਾਈ  ਪ੍ਰਭਾਵਿਤ ਹੋ ਗਈ | ਜਿਸ ਕਾਰਨ ਮੁਸਾਫਰਾਂ ਨੂੰ ਕਈ ਦਿੱਕਤਾਂ ਦਾ ਸਾਮਣਾ ਕਰਨਾ ਪਿਆ | ਉੱਥੇ ਹੀ ਇਸ ਮੌਕੇ ਤੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨਾਲ ਗੱਲਬਾਤ ਕੀਤੀ ਸਾਡੇ ਸਹਿਯੋਗੀ ਨੇ |

ਕਿਸਾਨਾਂ ਵਲੋਂ ਹਾਈਵੇ ਜਾਮ

ਕਿਸਾਨਾਂ ਵਲੋਂ ਸਰਕਾਰ ਖਿਲਾਫ ਗੁੱਸਾ ਤਾਂ ਰੇਲਵੇ ਟ੍ਰੈਕ ਤੇ ਬੈਠੇ ਕਿਸਾਨਾਂ ਤੋਂ ਸਾਫ ਜਾਹਿਰ ਹੈ ਤਾਂ ਉੱਥੇ ਹੀ ਸਰਕਾਰ ਖਿਲਾਫ ਮੰਗਾਂ ਨੂੰ ਲੈਕੇ ਆਪਣੀ ਭੜ੍ਹਾਸ ਕੱਢਣ ਲਈ ਹਾਈਵੇ ਜਾਮ ਕਰ ਆਵਾਜਾਈ ਪ੍ਰਭਾਵਿਤ ਕੀਤੀ ਗਈ |

ਕਿਸਾਨਾਂ ਨੇ ਜਿੱਥੇ ਗੰਨ੍ਹੇ ਦੀ ਬਕਾਇਆ ਰਾਸ਼ੀ ਖਿਲਾਫ ਆਪਣਾ ਗੁੱਸਾ ਜਾਹਿਰ ਕੀਤਾ ਹੈ ਤਾਂ ਮੰਡੀਆਂ ਚ ਝੋਨੇ ਦੀ ਸਮੱਸਿਆਂ ਨੂੰ ਲੈਕੇ ਵੀ ਸਰਕਾਰ ਨੂੰ ਜਲਦ ਹੱਲ ਕੱਢਣ ਦੀ ਅਪੀਲ ਕੀਤੀ ਹੈ | ਕਿਸਾਨਾਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਸਰਕਾਰ ਨੇ ਉਹਨਾਂ ਦੀਆਂ ਮੰਗਾਂ ਦਾ ਜਲਦ ਹੱਲ੍ਹ ਨਹੀਂ ਕੱਢਿਆ ਤਾਂ ਉਹ ਆਪਣਾ ਸੰਘਰਸ਼ ਹੋਰ ਤਿੱਖਾ ਕਰਨਗੇ |

Watch Video

LEAVE A REPLY