ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਪੰਜਾਬ ਵਿੱਚ ਲੁਟੇਰੀਆਂ ਦੇ ਹੌਸਲੇ ਲਗਾਤਾਰ ਬੁਲੰਦ ਹੁੰਦੇ ਜਾ ਰਹੇ ਹਨ। ਜਿਸਦੇ ਚੱਲਦੇ ਉਹ ਲਗਾਤਾਰ ਵੱਡੀ ਤੋ ਵੱਡੀ ਵਾਰਦਾਤ ਨੂੰ ਅੰਜਾਮ ਦੇ ਰਹੇ ਹੈ। ਇਸੇ ਤਰ੍ਹਾਂ ਦਾ ਇਕ ਹੋਰ ਮਾਮਲਾ ਹੁਸ਼ਿਆਰਪੁਰ ਤੋਂ ਸਾਹਮਣੇ ਆਇਆ ਹੈ। ਦੱਸ ਦਈਏ ਕਿ ਲੁਟੇਰੀਆਂ ਨੇ ਪੰਜਾਬ ਨੈਸ਼ਨਲ ਬੈਂਕ ਵਿੱਚ ਲੱਖਾ ਰੁਪਇਆ ਤੇ ਆਪਣਾ ਹੱਥ ਸਾਫ ਕੀਤਾ। ਦੱਸਿਆ ਜਾ ਰਿਹਾ ਹੈ ਕਿ ਨਕਾਬਪੋਸ਼ ਲੁਟੇਰੀਆਂ ਨੇ ਬੈਂਕ ਤੇ ਹਮਲਾ ਕਰ ਦਿੱਤਾ।

Punjab National bank

ਲੁਟੇਰੇ ਬੜੇ ਹੀ ਆਰਾਮ ਨਾਲ ਬੈਂਕ ਵਿੱਚ ਦਾਖਿਲ ਹੋਏ ਤੇ ਲੁਟੇਰੇ ਪੈਸੇ ਦੀ ਪੇਟੀ ਨੂੰ ਲੈਕੇ ਫਰਾਰ ਹੋ ਗਏ। ਸੂਤਰਾਂ ਤੋ ਪਤਾ ਚਲਿਆ ਹੈ ਕਿ ਲੁਟੇਰੇ ਕਰੀਬ 12 ਲੱਖ ਰੁਪਏ ਲੁੱਟ ਕੇ ਫਰਾਰ ਹੋ ਗਏ ਹੈ। ਫਿਲਹਾਲ ਪੁਲਿਸ ਨੇ ਆਰੋਪਿਆ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਤੇ ਮਾਮਲੇ ਦੀ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦੱਸਣਯੋਗ ਗੱਲ ਹੈ ਕਿ ਇਸ ਤਰ੍ਹਾਂ ਦੀਆਂ ਵਾਰਦਾਤਾਂ ਲਗਾਤਾਰ ਵੱਧਦੀਆ ਜਾ ਰਹੀਆ ਹਨ ਜਿਸ ਕਾਰਨ ਪੁਲਿਸ ਨੂੰ ਇਹਨਾਂ ਬਦਮਾਸਾ ਦੇ ਖਿਲਾਫ ਸਖਤ ਕਾਰਵਾਈ ਕਰ ਦੀ ਲੋੜ ਹੈ।

LEAVE A REPLY