ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:  ਪੰਜਾਬ ਚ ਨਸ਼ੇ ਦੇ ਕਾਰਨ ਲਗਾਤਾਰ ਨੌਜਵਾਨਾਂ ਦੀ ਮੌਤ ਹੋ ਜਾਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਪੰਜਾਬ ਸਰਕਾਰ ਦੇ ਲਖਾਂ ਹੀ ਦਾਅਵੇ ਖੋਖਲੇ ਨਜਰ ਆ ਰਹੇ ਹਨ। ਸੀਐਮ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੀ ਸਿਆਸਤ ਨੂੰ ਅਪਣੇ ਹੱਥਾਂ ਚ ਲੈਣ ਤੋਂ ਪਹਿਲਾ ਸਹੁੰ ਖਾਂਦੀ ਸੀ ਕਿ ਉਹ ਚਾਰ ਹਫ਼ਤੇ ਦੇ ਅੰਦਰ-ਅੰਦਰ ਪੰਜਾਬ ਵਿੱਚੋਂ ਨਸ਼ੇ ਨੂੰ ਖ਼ਤਮ ਕਰਕੇ ਰਹਿਣਗੇ

Drugs

ਪਰ ਪੰਜਾਬ ਦੀ ਸਿਆਸਤ ਹਾਸਿਲ ਕਰ ਲੈਣ ਤੋਂ ਬਾਅਦ ਵੀ ਪੰਜਾਬ ਵਿੱਚੋੰ ਨਸ਼ਾ ਖ਼ਤਮ ਨਹੀਂ ਹੋਇਆ ਸਗੋਂ ਪੰਜਾਬ ਵਿੱਚ ਨਸ਼ਾ ਲਗਾਤਾਰ ਵੱਧਦਾ ਜਾ ਰਿਹਾ ਹੈ। ਨਾਲ ਹੀ ਪੰਜਾਬ ਵਿੱਚ ਨਸ਼ਾ ਤਸਕਰਾਂ ਦੇ ਹੌੰਸਲੇ ਇਹਨੇ ਬੁਲੰਦ ਹੋ ਚੁਕੇ ਹਨ ਕਿ ਪੰਜਾਬ ਵਿੱਚ ਨਸ਼ੇ ਦੀ ਸਪਲਾਈ ਆਰਾਮ ਨਾਲ ਕਰ ਰਹੇ ਹਨ ਜਿਸਦੇ ਸ਼ਿਕਾਰ ਨੌਜਵਾਨ ਹੋ ਰਹੇ ਹਨ। ਇਸਦਾ ਹੀ ਇਕ ਹੋਰ ਮਾਮਲਾ ਫਰੀਦਕੋਟ  ਤੋਂ ਸਾਹਮਣੇ ਆਇਆ ਹੈ।

punjab youth

ਦੱਸ ਦਈਏ ਕਿ 30 ਸਾਲਾ ਦੇ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਕਾਰਨ ਉਸਦੀ ਮੌਤ ਹੋ ਗਈ ਹੈ। ਕਿਹਾ ਜਾ ਰਿਹਾ ਹੈ ਕਿ ਇਸਦੇ ਵੱਡੇ ਭਰਾ ਦੀ ਵੀ ਨਸ਼ੇ ਦੀ ਕਾਰਨ ਹੀ ਮੌਤ ਹੋ ਗਈ ਸੀ ਤੇ ਹੁਣ ਇਸਦੀ ਵੀ ਨਸ਼ੇ ਦੇ ਕਾਰਨ ਹੀ ਮੌਤ ਹੋ ਗਈ ਹੈ। ਫਿਲਹਾਲ ਪੁਲਿਸ ਨੇ ਘਟਨਾ ਦੀ ਸੂਚਨਾ ਮਿਲਣ ਤੋਂ ਬਾਣਦ ਮਾਮਲੇ ਨੂੰ ਦਰਜ ਕਰ ਲਿਆ ਹੈ ਅਤੇ ਮਾਮਲੇ ਦੀ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

LEAVE A REPLY