ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਕਪੂਰਥਲਾ ਦੀ CIA ਪੁਲਿਸ ਨੇ ਗੁਪਤ ਸੂਚਨਾ ਦੇ ਅਧਾਰ ਤੇ ਰੇਲਵੇ ਪੁਲਿਸ ਦੇ ਫਰਜੀ S.P ‘ਤੇ ਉਸਦੇ ਬੇਟੇ ਨੂੰ ਕਾਬੂ ਕਰਨ ਚ ਸਫਲਤਾ ਹਾਸਲ ਕੀਤੀ ਹੈ | ਪੁਲਿਸ ਨੇ ਮੁਲਜ਼ਮਾਂ ਤੋਂ ਫਰਜੀ ਦਸਤਾਵੇਜ਼, ਨਕਲੀ ਪਿਸਤੌਲ, ਰੇਲਵੇ ਪੁਲਿਸ ਦੀ ਵਰਦੀ ਅਤੇ ਇੱਕ ਕਾਰ ਬਰਾਮਦ ਕੀਤੀ ਹੈ | ਪੁਲਿਸ ਮੁਤਾਬਿਕ ਇਹ ਮੁਲਜ਼ਮ ਪਿਛਲੇ ਲੰਬੇ ਸਮੇਂ ਤੋਂ ਰੇਲਵੇ ਚ ਨੌਕਰੀ ਲਗਵਾਉਣ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਦੀ ਠੱਗੀ ਕਰਦੇ ਸਨ |

ਇਨ੍ਹਾ ਮੁਲਜ਼ਮਾਂ ਖਿਲਾਫ ਕਈ ਜਿਲ੍ਹੇਆ ਚ ਮਾਮਲੇ ਦਰਜ ਨੇ | ਪੁਲਿਸ ਮੁਤਾਬਿਕ ਇਹ ਮੁਲਜ਼ਮਾ ਅਸਲੀ ਪੁਲਿਸ ਅਧਿਕਰੀ ਦੀ ਤਰਾਅ ਆਪਣੇ ਨਾਲ 2 ਗੰਨਮੈਨ, ਡਰਾਈਵਰ ਅਤੇ ਭਾਰਤ ਸਰਕਾਰ ਲਿੱਖੀ ਗੱਡੀ ਰੱਖਦੇ ਸਨ | ਉਹ ਤਿੰਨ ਵਿਅਕਤੀਆਂ ਨੂੰ ਹਰ ਮਹਿਨੇ 28 ਹਜਾਰ ਰੁਪਏ ਦੀ ਤਨਖਾਹ ਵੀ ਦਿੰਦੇ ਸਨ |ਪੁਲਿਸ ਨੇ ਇਨ੍ਹਾ ਨੂੰ ਕਾਬੂ ਕਰ ਇਨ੍ਹਾ ਤੋਂ ਪੁੱਛਗਿੱਛ ਕਰ ਰਹੀ ਹੈ |

Watch Video

LEAVE A REPLY