LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

404

Page Not Found

Your search did not match any documents

Latest News
jassi aap new

ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ  ਜੱਸੀ ਖੰਗੂੜਾ ਨੇ ਅਸਤੀਫਾ ਦੇ ਦਿੱਤਾ ਹੈ। ਜੱਸੀ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਛੱਡ ਕੇ ‘ਆਪ’ ਵਿੱਚ ਸ਼ਾਮਲ ਹੋ ਗਏ ਸਨ।  ਪਾਰਟੀ ਨੇ ਜੱਸੀ 'ਤੇ ਭਰੋਸਾ ਜਤਾਉਣ ਦੀ ਬਜਾਏ ਮੌਜੂਦਾ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਨੂੰ ਟਿਕਟ ਦੇ ਦਿੱਤੀ। ਜਿਸ ਕਾਰਨ ਜੱਸੀ ਪਾਰਟੀ ਤੋਂ ਨਾਰਾਜ਼ ਸੀ। ਹਾਲਾਂਕਿ ਜੱਸੀ ਖੰਗੂੜਾ ਇੱਕ ਮਜ਼ਬੂਤ ਦਾਅਵੇਦਾਰ ਸਨ।  ਇਸ ਸਬੰਧੀ ਗੱਲਬਾਤ ਦੌਰਾਨ ਖੰਗੂੜਾ ਨੇ ਕਿਹਾ ਕਿ ਉਨ੍ਹਾਂ ਨੇ 2 ਸਾਲ ਆਮ ਆਦਮੀ ਪਾਰਟੀ 'ਚ ਕੰਮ ਕੀਤਾ ਹੈ। ਉਨ੍ਹਾਂ ਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੈ। ਉਹ ਆਉਣ ਵਾਲੇ ਸਮੇਂ ਵਿੱਚ ਕਿਸੇ ਸਿਆਸੀ ਪਾਰਟੀ ਵਿੱਚ ਸ਼ਾਮਲ ਨਹੀਂ ਹੋ ਰਹੇ ਹਨ।

nitin gadkari new

ਮੁੰਬਈ-ਕੇਂਦਰੀ ਮੰਤਰੀ ਨਿਤਿਨ ਗਡਕਰੀ ਭਾਸ਼ਣ ਦਿੰਦੇ ਸਮੇਂ ਮੰਚ 'ਤੇ ਅਚਾਨਕ ਡਿੱਗ ਗਏ। ਉਹ ਮਹਾਰਾਸ਼ਟਰ ਦੇ ਯਵਤਮਾਲ  ਦੇ ਪੁਸਦ 'ਚ ਇਕ ਚੋਣ ਸਭਾ ਨੂੰ ਸੰਬੋਧਨ ਕਰਨ ਪਹੁੰਚ ਹੋਏ ਸਨ। ਉਹ ਮੰਚ 'ਤੇ ਬੋਲ ਹੀ ਰਹੇ ਸਨ ਕਿ ਅਚਾਨਕ ਉਹ ਬੇਹੋਸ਼ ਹੋ ਕੇ ਡਿੱਗ ਪਏ। ਇਸ ਤੋਂ ਬਾਅਦ ਉਨ੍ਹਾਂ ਦੇ ਨੇੜੇ-ਤੇੜੇ ਮੌਜੂਦ ਲੋਕਾਂ ਨੇ ਉਨ੍ਹਾਂ ਨੂੰ ਸੰਭਾਲਿਆ ਅਤੇ ਤੁਰੰਤ ਇਲਾਜ ਲਈ ਲੈ ਗਏ। ਕੇਂਦਰੀ ਸੜਕ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਨਾਗਪੁਰ ਲੋਕ ਸਭਾ ਸੀਟ ਤੋਂ ਭਾਜਪਾ ਦੇ ਉਮੀਦਵਾਰ ਹਨ। ਨਾਗਪੁਰ ਸੀਟ 'ਤੇ ਪਹਿਲੇ ਪੜਾਅ 'ਚ ਵੋਟਿੰਗ ਹੋ ਚੁੱਕੀ ਹੈ। ਇੱਥੇ ਗਡਕਰੀ ਦਾ ਮੁਕਾਬਲਾ ਕਾਂਗਰਸ ਦੇ ਵਿਕਾਸ ਠਾਕਰੇ ਨਾਲ ਹੈ। ਨਿਤਿਨ ਇੱਥੋਂ ਤੀਜੀ ਵਾਰ ਚੋਣ ਲੜ ਰਹੇ ਹਨ।ਦੱਸਣਯੋਗ ਹੈ ਕਿ 2018 'ਚ ਵੀ ਮਹਾਰਾਸ਼ਟਰ ਦੇ ਅਹਿਮਦਨਗਰ 'ਚ ਇਕ ਪ੍ਰੋਗਰਾਮ ਦੌਰਾਨ ਨਿਤਿਨ ਗਡਕਰੀ ਮੰਚ 'ਤੇ ਬੇਹੋਸ਼ ਹੋ ਗਏ ਸਨ। ਇਸ ਦੌਰਾਨ ਮਹਾਰਾਸ਼ਟਰ ਦੇ ਸਾਬਕਾ ਰਾਜਪਾਲ ਵਿਦਿਆਸਾਗਰ ਰਾਵ ਉਨ੍ਹਾਂ ਨਾਲ ਮੌਜੂਦ ਸਨ। ਗਵਰਨਰ ਨੇ ਹੀ ਉਨ੍ਹਾਂ ਨੂੰ ਸਟੇਜ 'ਤੇ ਸੰਭਾਲਿਆ ਸੀ। ਉਦੋਂ ਦੱਸਿਆ ਗਿਆ ਸੀ ਕਿ ਸ਼ੂਗਰ ਲੈਵਲ ਘੱਟ ਹੋਣ ਕਾਰਨ ਗਡਕਰੀ ਨੂੰ ਚੱਕਰ ਆ ਗਏ।...

gurdaspur news news

ਗੁਰਦਾਸਪੁਰ : ਜ਼ਿਲ੍ਹੇ ਅਧੀਨ ਪੈਂਦੇ ਹਲਕਾ ਡੇਰਾ ਬਾਬਾ ਨਾਨਕ ਦੇ ਪਿੰਡ ਕੋਟਲੀ ਸੂਰਤ ਮੱਲੀ ਵਿਚ ਦਰਦਨਾਕ ਹਾਦਸਾ ਵਾਪਰ ਗਿਆ ਹੈ। ਇਸ ਸੜਕ ਹਾਦਸੇ ਵਿਚ ਦੋ ਸਕੇ ਭਰਾਵਾਂ ਦੀ ਮੌ.ਤ ਹੋ ਗਈ। ਜਾਣਕਾਰੀ ਅਨੁਸਾਰ ਅਕਾਸ਼ਦੀਪ ਸਿੰਘ ਅਤੇ ਦਲਜੀਤ ਸਿੰਘ ਨਾਲ ਫਤਹਿਗੜ੍ਹ ਚੂੜੀਆਂ ਤੋਂ ਆਉਂਦੇ ਸਮੇਂ ਭਿਆਨਕ ਸੜਕ ਹਾਦਸਾ ਵਾਪਰਿਆ। ਇਸ ਦੌਰਾਨ ਅਕਾਸ਼ਦੀਪ ਸਿੰਘ ਦੀ ਮੌ.ਤ ਹੋ ਗਈ ਸੀ,ਜਦਕਿ ਉਸ ਦਾ ਛੋਟਾ ਭਰਾ ਦਲਜੀਤ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ ਸੀ। ਉਸ ਦੀ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ਵਿਚ ਇਲਾਜ ਦੌਰਾਨ ਮੌ.ਤ ਹੋ ਗਈ। ਦੋਵੇਂ ਸਕੇ ਭਰਾਵਾਂ ਦੀ ਮੌ.ਤ ਦੀ ਖ਼ਬਰ ਸੁਣ ਪੂਰੇ ਪਿੰਡ ਦਾ ਮਾਹੌਲ ਗਮਗੀਨ ਹੋ ਗਿਆ ਹੈ।  ਨਿਹੰਗ ਸਿੰਘ ਫਾਸਟ ਫੂਡ ਦੇ ਨਾਮ ਤੋਂ ਦੋਵੇਂ ਭਰਾ ਇੰਸਟਾਗ੍ਰਾਮ ਉੱਤੇ ਵੀ ਕਾਫੀ ਮਸ਼ਹੂਰ ਸਨ। ਪਰਿਵਾਰਕ ਮੈਂਬਰਾਂ ਨੇ ਐੱਸਐੱਸਪੀ ਬਟਾਲਾ ਅਤੇ ਪੁਲਿਸ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਇਸ ਮਾਮਲੇ ਵਿਚ ਸੀਸੀਟੀਵੀ਼ ਕੈਮਰੇ ਖੰਗਾਲ ਕੇ ਦੀ ਬਰੀਕੀ ਨਾਲ ਜਾਂਚ ਕੀਤੀ ਜਾਵੇ ਤਾਂ ਜੋ ਉਨ੍ਹਾਂ ਨੂੰ ਇਨਸਾਫ ਮਿਲ ਸਕੇ। ਪਰਿਵਾਰ ਦਾ ਕਹਿਣਾ ਹੈ ਕਿ ਇਸ ਘਟਨਾ ਨੂੰ ਹਾਦਸੇ ਦਾ ਰੂਪ ਦਿਤਾ ਗਿਆ ਹੈ। ਦੱਸ ਦੇਈਏ ਕਿ ਇਹ ਦੋਵੇਂ ਭਰਾ ਫਤਹਿਗੜ੍ਹ ਚੂੜੀਆਂ ਵਿਚ ਨਿਹੰਗ ਸਿੰਘ ਫਾਸਟ ਫੂਡ ਦੇ ਨਾਮ ’ਤੇ ਫਾਸਟ ਫੂਡ ਦਾ ਕੰਮ ਕਰਦੇ ਸਨ ਅਤੇ ਰੋਜ਼ਾਨਾ ਫਤਹਿਗੜ੍ਹ ਚੂੜੀਆਂ ਤੋਂ ਸ਼ਾਮ ਨੂੰ ਵਾਪਸ ਕੋਟਲੀ ਸੂਰਤ ਮੱਲੀ ਅਪਣੇ ਘਰ ਆਉਂਦੇ ਸਨ। ਦੇਰ ਰਾਤ ਅਪਣੇ ਕੰਮ ਤੋਂ ਘਰੇ ਵਾਪਸ ਆਉਂਦੇ ਸਮੇਂ ਇਨ੍ਹਾਂ ਨਾਲ ਹਾਦਸਾ ਵਾਪਰਿਆ, ਜਿਸ ਵਿਚ ਦੋਵੇਂ ਭਰਾਵਾਂ ਦੀ ਮੌ.ਤ ਹੋ ਗਈ।

roadways bus new

ਚੰਡੀਗੜ੍ਹ : ਪੰਜਾਬ ਦੀਆਂ ਸਰਕਾਰੀ ਬੱਸਾਂ ਦੀ ਚੰਡੀਗੜ੍ਹ ਬੱਸ ਅੱਡੇ 'ਚ ਐਂਟਰੀ ਬੈਨ ਹੋ ਗਈ ਹੈ। ਸਵਾਰੀਆਂ ਨੂੰ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਈ ਘੰਟਿਆਂ ਤੋਂ ਲੋਕ ਸੈਕਟਰ 43 ਬੱਸ ਸਟੈਂਡ ਵਿਖੇ ਬੱਸਾਂ ਦਾ ਇੰਤਜ਼ਾਰ ਕਰ ਰਹੇ ਹਨ ਪਰ ਹਾਲੇ ਤਕ ਕੋਈ ਬੱਸ ਨਹੀਂ ਆਈ ਹੈ। ਦਰਅਸਲ ਮਹਿੰਗੀ ਬੱਸ ਅੱਡਾ ਫੀਸ ਕਾਰਨ ਪੰਜਾਬ ਦੀਆਂ ਸਰਕਾਰੀ ਬੱਸਾਂ ਦੀ ਐਂਟਰੀ ਇੱਥੇ ਬੰਦ ਕੀਤੀ ਗਈ ਹੈ।ਪੀਆਰਟੀਸੀ ਮੁਲਾਜ਼ਮ ਜਥੇਬੰਦੀਆਂ ਨੇ ਚੰਡੀਗੜ੍ਹ ਟਰਾਂਸਪੋਰਟ ਅੰਡਰਟੇਕਿੰਗ (CTU) ਵੱਲੋਂ ਪੰਜਾਬ ਦੀਆਂ ਬੱਸਾਂ ਨੂੰ ਚੰਡੀਗੜ੍ਹ ਜਾਣ ਤੋਂ ਰੋਕਣ ਤੇ ਵਧੀਆਂ ਫੀਸਾਂ ਦੇ ਵਿਰੋਧ 'ਚ ਅੱਜ ਤੋਂ ਚੰਡੀਗੜ੍ਹ 'ਚ ਪੰਜਾਬ ਰੋਡਵੇਜ਼ ਤੇ ਪੀਆਰਟੀਸੀ ਦੀ ਕੋਈ ਵੀ ਬੱਸ ਨਹੀਂ ਚਲਾਈ ਜਾਵੇਗੀ। ਸੀਟੀਯੂ ਵੱਲੋਂ ਬਣਾਏ ਜਾ ਰਹੇ ਰੂਟਾਂ ਨੂੰ ਲੈ ਕੇ ਪੰਜਾਬ ਦੀਆਂ ਪੀਆਰਟੀਸੀ/ਪਨ ਬਸ/ਪੰਜਾਬ ਰੋਡਵੇਜ਼ ਮੁਲਾਜ਼ਮ ਜਥੇਬੰਦੀਆਂ ਵੱਲੋਂ ਇਸ ਫੈਸਲੇ ਦਾ ਵਿਰੋਧ ਕੀਤਾ ਜਾ ਰਿਹਾ ਹੈ।ਜ਼ਿਕਰਯੋਗ ਹੈ ਕਿ ਸੈਕਟਰ 43 ਬੱਸ ਅੱਡੇ 'ਚ ਇਕ ਘੰਟੇ ਦੇ ਸਟੋਪ (STOP) 'ਤੇ 200 ਰੁਪਏ, ਜਦਕਿ ਮੋਹਾਲੀ ਬੱਸ ਅੱਡੇ 'ਤੇ 106 ਰੁਪਏ ਫੀਸ ਲਈ ਜਾਂਦੀ ਹੈ। ਪੂਰੀ ਰਾਤ ਦੇ ਠਹਿਰਾਅ ਲਈ ਚੰਡੀਗੜ੍ਹ 43 ਬੱਸ ਅੱਡੇ 'ਚ 600 ਰੁਪਏ ਫੀਸ ਲਈ ਜਾਂਦੀ ਹੈ, ਜਦਕਿ ਮੁਹਾਲੀ 'ਚ 200 ਰੁਪਏ ਫੀਸ ਲਈ ਜਾਂਦੀ ਹੈ।...

austrailia new

ਸਿਡਨੀ : ਭਾਰਤੀ ਵਿਦਿਆਰਥੀ ਵਿਦੇਸ਼ਾਂ ਵਿਚ ਜਾ ਕੇ ਪੜ੍ਹਾਈ ਕਰਨ ਦੇ ਚਾਹਵਾਨ ਹਨ। ਵਿਦੇਸ਼ਾਂ ਵਿਚ ਹਾਲ ਹੀ ਦੇ ਸਾਲਾਂ ਵਿਚ ਕਈ ਤਰ੍ਹਾਂ ਦੇ ਮੌਕੇ ਖੁੱਲ੍ਹੇ ਹਨ। ਇਨ੍ਹਾਂ ਵਿਚ ਵੀਜ਼ਾ ਸ਼ਰਤਾਂ ਵਿਚ ਢਿੱਲ ਹੋਣਾ ਵੀ ਇੱਕ ਕਾਰਨ ਹੈ।ਇਸ ਵਿਚਾਲੇ ਆਸਟ੍ਰੇਲੀਆ ਵਿਚੋਂ ਵਿਦਿਆਰਥੀਆਂ ਲਈ ਖੁਸ਼ਖਬਰੀ ਸਾਹਮਣੇ ਆਈ ਹੈ। ਹੋਰਨਾਂ ਦੇਸ਼ਾਂ ਵਾਂਗ ਆਸਟ੍ਰੇਲੀਆ ਨੇ ਭਾਰਤੀ ਵਿਦਿਆਰਥੀਆਂ ਲਈ ਉਥੇ ਆਉਣ ਦੇ ਮੌਕਿਆਂ ਵਿਚ ਕਟੌਤੀ ਨਹੀਂ ਕੀਤੀ ਹੈ। ਭਾਰਤ ’ਚ ਆਸਟ੍ਰੇਲੀਆ ਦੇ ਹਾਈ ਕਮਿਸ਼ਨਰ ਫਿਲਿਪ ਗ੍ਰੀਨ ਨੇ ਕਿਹਾ ਹੈ ਕਿ ਉਹ ਅਗਲੇ ਸਾਲ ਉਨ੍ਹਾਂ ਦੇ ਦੇਸ਼ ’ਚ ਹੋਰ ਭਾਰਤੀ ਵਿਦਿਆਰਥੀ ਪੜ੍ਹਨ ਦੀ ਉਮੀਦ ਕਰਦੇ ਹਨ। ਉਨ੍ਹਾਂ ਕਿਹਾ ਕਿ ਆਸਟ੍ਰੇਲੀਆ ਦੀਆਂ ਯੂਨੀਵਰਸਿਟੀਆਂ ਵਿਚ ਭਾਰਤੀ ਵਿਦਿਆਰਥੀਆਂ ਦੇ ਵੀਜ਼ਾ ਰੱਦ ਹੋਣ ਦੀ ਗਿਣਤੀ ਵਿਚ ਵੀ ਵਾਧਾ ਨਹੀਂ ਹੋਇਆ ਹੈ। ਗ੍ਰੀਨ ਨੇ ਜ਼ੋਰ ਦੇ ਕੇ ਕਿਹਾ, "ਮੈਂ ਖ਼ੁਦ ਅੰਕੜੇ ਦੇਖੇ ਹਨ, ਇਸ ਸਾਲ ਵੀ ਇਹ ਗਿਣਤੀ ਪਿਛਲੇ ਸਾਲ ਵਾਂਗ ਹੀ ਹੈ।" ਵਿਦਿਆਰਥੀਆਂ ਦੇ ਅਸਵੀਕਾਰਨ ਵਿਚ ਵੀ ਕੋਈ ਵਾਧਾ ਨਹੀਂ ਹੋਇਆ ਹੈ।ਭਾਰਤ ਵਿਚ ਆਸਟ੍ਰੇਲੀਆ ਦੇ ਹਾਈ ਕਮਿਸ਼ਨਰ ਫਿਲਿਪ ਗ੍ਰੀਨ ਨੇ ਕਿਹਾ ਕਿ ਦੋਵਾਂ ਦੇਸ਼ਾਂ ਨੇ ਪਿਛਲੇ ਸਾਲਾਂ ਦੌਰਾਨ ਬਹੁਤ ਵਧੀਆ ਸਬੰਧ ਵਿਕਸਿਤ ਕੀਤੇ ਹਨ। ਭਾਰਤ ਦੇ ਬਹੁਤ ਸਾਰੇ ਵਿਦਿਆਰਥੀ ਆਸਟ੍ਰੇਲੀਆ ਨੂੰ ਕਰੀਅਰ ਬਣਾਉਣ ਲਈ ਬਿਹਤਰ ਵਿਕਲਪ ਮੰਨਦੇ ਹਨ, ਖਾਸ ਕਰਕੇ ਮੈਡੀਕਲ, ਨਰਸਿੰਗ, ਪ੍ਰਬੰਧਨ ਅਤੇ ਇੰਜੀਨੀਅਰਿੰਗ ਦੇ ਖੇਤਰਾਂ ਵਿਚ। ਵੱਡੀ ਗਿਣਤੀ ਵਿਚ ਭਾਰਤੀ ਆਪਣੀ ਸਿੱਖਿਆ ਦੇ ਹਿੱਸੇ ਵਜੋਂ ਆਸਟ੍ਰੇਲੀਆ ਆਉਣਾ ਪਸੰਦ ਕਰਦੇ ਹਨ।ਯੂਰਪੀਅਨ ਕਮਿਸ਼ਨ ਨੇ ਭਾਰਤੀ ਨਾਗਰਿਕਾਂ ਨੂੰ ਮਲਟੀਪਲ ਐਂਟਰੀ ਵੀਜ਼ਾ ਜਾਰੀ ਕਰਨ 'ਤੇ ਵਿਸ਼ੇਸ਼ ਨਿਯਮਾਂ ਦਾ ਐਲਾਨ ਕੀਤਾ ਹੈ। ਇਹ ਹੁਣ ਤੱਕ ਲਾਗੂ ਵੀਜ਼ਾ ਕੋਡ (ਸ਼ੇਂਗੇਨ) ਦੇ ਮਿਆਰੀ ਨਿਯਮਾਂ ਨਾਲੋਂ ਵਧੇਰੇ ਅਨੁਕੂਲ ਹਨ। ਭਾਰਤੀਆਂ ਲਈ ਨਵੀਂ ਵੀਜ਼ਾ ਪ੍ਰਣਾਲੀ 18 ਅਪ੍ਰੈਲ, 2024 ਨੂੰ ਅਪਣਾਈ ਗਈ ਹੈ। ਹੁਣ ਤੱਕ ਇਸਦੀ ਵੈਧਤਾ ਦਾਖਲੇ ਦੀ ਮਿਤੀ ਤੋਂ 90 ਦਿਨ ਸੀ। ਇਹ ਵੀਜ਼ਾ ਵਿਦੇਸ਼ਾਂ ਵਿਚ ਕੰਮ ਕਰਨ ਦੀ ਇਜਾਜ਼ਤ ਨਹੀਂ ਦਿੰਦਾ ਸੀ, ਪਰ ਹੁਣ ਭਾਰਤੀ ਨਾਗਰਿਕ ਵੀ ਲੰਬੀ ਵੈਧਤਾ ਦੇ ਨਾਲ ਮਲਟੀਪਲ ਐਂਟਰੀ ਸ਼ੈਂਗੇਨ ਵੀਜ਼ਾ ਲਈ ਅਰਜ਼ੀ ਦੇ ਸਕਣਗੇ। ਯੂਰਪੀ ਸੰਘ ਦੇ ਰਾਜਦੂਤ ਹਰਵੇ ਡੇਲਫਿਨ ਨੇ ਕਿਹਾ ਕਿ ਨਵੇਂ ਵੀਜ਼ਾ 'ਕੈਸਕੇਡ' ਦੇ ਅਨੁਸਾਰ, ਭਾਰਤੀਆਂ ਨੂੰ ਹੁਣ ਦੋ ਸਾਲਾਂ ਲਈ ਲੰਬੇ ਸਮੇਂ ਲਈ, ਮਲਟੀਪਲ-ਐਂਟਰੀ ਸ਼ੈਂਗੇਨ ਵੀਜ਼ਾ ਜਾਰੀ ਕੀਤਾ ਜਾ ਸਕਦਾ ਹੈ।

saurav bharadwaj new

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ  ਤਿਹਾੜ ਜੇਲ੍ਹ' ਚ ਹਨ। ਅੱਜ ਕੈਬਨਿਟ ਮੰਤਰੀ ਸੌਰਭ ਭਾਰਦਵਾਜ ਨੇ   ਤਿਹਾੜ ‘ਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ 30 ਮਿੰਟ ਮੁਲਾਕਾਤ ਕੀਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਲੋਕਾਂ ਨੂੰ ਉਨ੍ਹਾਂ ਦੀ ਚਿੰਤਾ ਨਾ ਕਰਨ ਲਈ ਕਿਹਾ ਹੈ। ਦਿੱਲੀ ਦੇ ਮੰਤਰੀ ਨੇ ਕਿਹਾ, ‘ਮੈਂ ਮੁੱਖ ਮੰਤਰੀ ਨਾਲ ਮੁਲਾਕਾਤਕੀਤੀ।ਉਨ੍ਹਾਂ  ਨੇ ਮੈਨੂੰ ਕਿਹਾ ਲੋਕਾਂ ਨੂੰ ਉਨ੍ਹਾਂ ਬਾਰੇ ਚਿੰਤਾ ਨਹੀਂ ਕਰਨੀ ਚਾਹੀਦੀ। ਉਹ ਮਜ਼ਬੂਤ ​​ਹਨ ਅਤੇ ਉਹ ਦਿੱਲੀ ਦੇ ਲੋਕਾਂ ਦੇ ਅਸ਼ੀਰਵਾਦ ਨਾਲ ਆਪਣੀ ਲੜਾਈ ਜਾਰੀ ਰੱਖਣਗੇ।’ਦੱਸਦੇਈਏ ਕਿ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਮਨੀ ਲਾਂਡਰਿੰਗ ਮਾਮਲੇ ਵਿੱਚ 21 ਮਾਰਚ ਨੂੰ ਦਿੱਲੀ ਦੇ ਮੁੱਖ ਮੰਤਰੀ ਨੂੰ ਗ੍ਰਿਫਤਾਰ ਕੀਤਾ ਸੀ। ਆਮ ਆਦਮੀ ਪਾਰਟੀ ਨੇ ਦਾਅਵਾ ਕੀਤਾ ਹੈ ਕਿ ਕੇਜਰੀਵਾਲ ਜੇਲ੍ਹ ਤੋਂ ਸਰਕਾਰ ਚਲਾਉਂਦੇ ਰਹਿਣਗੇ ਤੇ ਆਪਣੇ ਅਹੁੱਦੇ ਤੋਂ ਅਸਤੀਫ਼ਾ ਨਹੀ ਦੇਣਗੇ।   

railways tickets new

ਰੇਲਵੇ ਨੇ ਯਾਤਰੀਆਂ ਨੂੰ ਵੱਡੀ ਰਾਹਤ ਦਿੱਤੀ ਹੈ। IRCTC ਦੀ ਵੈੱਬਸਾਈਟ ਤੋਂ ਬੁੱਕ ਕੀਤੇ ਵੇਟਿੰਗਅਤੇ RAC ਟਿਕਟਾਂ ਨੂੰ ਰੱਦ ਕਰਨ ਦੀ ਸਥਿਤੀ ਵਿੱਚ, ਸੁਵਿਧਾ ਫੀਸ ਦੇ ਨਾਮ 'ਤੇ ਵੱਡੀ ਰਕਮ ਕੱਟੀ ਜਾਂਦੀ ਸੀ ਪਰ ਹੁਣ ਯਾਤਰੀਆਂ ਨੂੰ ਇਸ ਤੋਂ ਰਾਹਤ ਮਿਲੇਗੀ। ਹੁਣ ਅਜਿਹੀਆਂ ਟਿਕਟਾਂ 'ਤੇ ਰੇਲਵੇ ਵਲੋਂ ਨਿਰਧਾਰਤ 60 ਰੁਪਏ ਪ੍ਰਤੀ ਯਾਤਰੀ ਦੀ ਕੈਂਸਲੇਸ਼ਨ ਫੀਸ ਹੀ ਵਸੂਲੀ ਜਾਵੇਗੀ। ਗਿਰੀਡੀਹ ਦੇ ਸੋਸ਼ਲ ਕਮ ਆਰਟੀਆਈ ਕਾਰਕੁੰਨ ਸੁਨੀਲ ਕੁਮਾਰ ਖੰਡੇਲਵਾਲ ਦੀ ਸ਼ਿਕਾਇਤ 'ਤੇ ਰੇਲਵੇ ਨੇ ਯਾਤਰੀਆਂ ਨੂੰ ਇਹ ਰਾਹਤ ਦੇਣ ਦਾ ਫੈਸਲਾ ਕੀਤਾ ਹੈ। ਇਸ ਨਾਲ ਪੂਰੇ ਦੇਸ਼ ਦੇ ਲੋਕਾਂ ਨੂੰ ਰਾਹਤ ਮਿਲੇਗੀ।ਖੰਡੇਲਵਾਲ ਨੇ 12 ਅਪ੍ਰੈਲ ਨੂੰ ਰੇਲਵੇ ਪ੍ਰਸ਼ਾਸਨ ਨੂੰ ਆਈਆਰਸੀਟੀਸੀ ਵਲੋਂ ਟਿਕਟ ਕੈਂਸਲ ਕਰਨ 'ਤੇ ਵਸੂਲੀ ਜਾ ਰਹੀ ਮਨਮਾਨੀ ਫੀਸ ਬਾਰੇ ਪੱਤਰ ਭੇਜਿਆ ਸੀ। ਉਸ ਨੇ ਕਿਹਾ ਸੀ ਕਿ ਜੇਕਰ IRCTC ਦੀ ਵੈੱਬਸਾਈਟ ਰਾਹੀਂ ਬੁੱਕ ਕੀਤੀਆਂ ਵੇਟਿੰਗ ਟਿਕਟਾਂ ਦੀ ਪੁਸ਼ਟੀ ਨਹੀਂ ਹੁੰਦੀ ਹੈ, ਤਾਂ ਰੇਲਵੇ ਖੁਦ ਉਨ੍ਹਾਂ ਟਿਕਟਾਂ ਨੂੰ ਰੱਦ ਕਰ ਦਿੰਦਾ ਹੈ। ਨਾਲ ਹੀ ਸਾਡੇ ਦੁਆਰਾ ਅਦਾ ਕੀਤੀ ਰਕਮ ਦਾ ਇੱਕ ਵੱਡਾ ਹਿੱਸਾ ਸਰਵਿਸ ਚਾਰਜ ਵਜੋਂ ਕੱਟਿਆ ਜਾਂਦਾ ਹੈ।ਉਦਾਹਰਣ ਦੇ ਕੇ ਕਿਹਾ ਗਿਆ ਸੀ ਕਿ ਜੇਕਰ 190 ਰੁਪਏ ਵਿੱਚ ਬੁੱਕ ਕੀਤੀ ਵੇਟਿੰਗ ਟਿਕਟ ਦੀ ਪੁਸ਼ਟੀ ਨਹੀਂ ਹੁੰਦੀ ਹੈ, ਤਾਂ ਰੇਲਵੇ ਸਿਰਫ 95 ਰੁਪਏ ਵਾਪਸ ਕਰਦਾ ਹੈ। ਇਸ ਸ਼ਿਕਾਇਤ ਦੇ ਮੱਦੇਨਜ਼ਰ ਆਈਆਰਸੀਟੀਸੀ ਨੇ ਇਹ ਵੱਡੀ ਕਾਰਵਾਈ ਕੀਤੀ ਹੈ। ਆਈਆਰਸੀਟੀਸੀ ਦੇ ਮੈਨੇਜਿੰਗ ਡਾਇਰੈਕਟਰ ਨੇ ਖੰਡੇਲਵਾਲ ਨੂੰ 18 ਅਪ੍ਰੈਲ ਨੂੰ ਸੂਚਿਤ ਕੀਤਾ ਹੈ ਕਿ ਟਿਕਟ ਬੁਕਿੰਗ ਅਤੇ ਰਿਫੰਡ ਨਾਲ ਸਬੰਧਤ ਨੀਤੀ, ਫੈਸਲੇ ਅਤੇ ਨਿਯਮ ਭਾਰਤੀ ਰੇਲਵੇ ਦਾ ਵਿਸ਼ਾ ਹਨ। IRCTC ਰੇਲਵੇ ਵਲੋਂ ਬਣਾਏ ਗਏ ਨਿਯਮਾਂ ਦੀ ਪਾਲਣਾ ਕਰਨ ਲਈ ਪਾਬੰਦ ਹੈ।ਉਨ੍ਹਾਂ ਨੇ ਕਿਹਾ ਕਿ ਪੂਰੀ ਤਰ੍ਹਾਂ ਵੇਟਿੰਗ ਲਿਸਟ ਹੋਣ ਦੇ ਮਾਮਲੇ ਵਿੱਚ, ਆਰਏਸੀ ਟਿਕਟ ਕਲਰਕਕੇਜ ਚਾਰਜ, ਭਾਰਤੀ ਰੇਲਵੇ ਨਿਯਮਾਂ ਅਨੁਸਾਰ ਪ੍ਰਤੀ ਯਾਤਰੀ 60 ਰੁਪਏ ਕੈਂਸਲੇਸ਼ਨ ਚਾਰਜ ਲਗਾਇਆ ਜਾਵੇਗਾ। ਆਈਆਰਸੀਟੀਸੀ ਦੇ ਮੈਨੇਜਿੰਗ ਡਾਇਰੈਕਟਰ ਨੇ ਖੰਡੇਲਵਾਲ ਦੇ ਸੁਝਾਅ ਦੀ ਬਹੁਤ ਸ਼ਲਾਘਾ ਕੀਤੀ ਹੈ। ਇਸ ਮਾਮਲੇ ਨੂੰ ਰੇਲਵੇ ਪ੍ਰਸ਼ਾਸਨ ਦੇ ਸਾਹਮਣੇ ਲਿਆਉਣ ਲਈ ਉਨ੍ਹਾਂ ਦਾ ਧੰਨਵਾਦ ਵੀ ਕੀਤਾ। ਇੱਥੇ ਖੰਡੇਲਵਾਲ ਨੇ ਤੁਰੰਤ ਕਾਰਵਾਈ ਕਰਨ ਲਈ ਰੇਲਵੇ ਪ੍ਰਸ਼ਾਸਨ ਦਾ ਧੰਨਵਾਦ ਕੀਤਾ ਹੈ।      ...

kapurthala acc new

ਕਪੂਰਥਲਾ : ਸੁਲਤਾਨਪੁਰ ਲੋਧੀ ਵਿਖੇ ਅੱਜ ਵਾਪਰੇ ਇਕ ਦਰਦਨਾਕ ਹਾਦਸੇ ਵਿਚ ਇਕ ਨੌਜਵਾਨ ਦੀ ਮੌ.ਤ ਹੋ ਗਈ। ਇਹ ਹਾਦਸਾ ਡੱਲਾ ਰੋਡ ਸਥਿਤ ਇੱਕ ਪੈਟ੍ਰੋਲ ਪੰਪ ਨੇੜੇ ਹੋਇਆ। ਜਾਣਕਾਰੀ ਅਨੁਸਾਰ ਟਿੱਪਰ ਦੇ ਅਚਾਨਕ ਅੱਗੇ ਆ ਜਾਣ ਕਾਰਨ ਮੋਟਰਸਾਈਕਲ ਦਾ ਸੰਤੁਲਨ ਵਿਗੜ ਗਿਆ। ਜਿਸ ਤੋਂ ਬਾਅਦ ਦੋ ਵਿਦਿਆਰਥੀ ਸੜਕ 'ਤੇ ਡਿੱਗ ਗਏ। ਇਸ ਹਾਦਸੇ ਵਿਚ ਇਕ ਨੌਜਵਾਨ ਦੀ ਮੌਕੇ 'ਤੇ ਹੀ ਮੌ.ਤ ਹੋ ਗਈ। ਜਦਕਿ ਦੂਜੇ ਨੌਜਵਾਨ ਦੇ ਗੰਭੀਰ ਸੱਟਾਂ ਲੱਗੀਆਂ ਹਨ। ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ।  ਮ੍ਰਿਤਕ ਦੀ ਪਛਾਣ 18 ਸਾਲਾ ਨਵਦੀਪ ਸਿੰਘ ਪੁੱਤਰ ਜਸਵੀਰ ਸਿੰਘ ਮਲਸੀਆਂ ਵਜੋਂ ਹੋਈ ਹੈ। ਨੌਜਵਾਨ ਏਪੀਜੇ ਨਰਸਿੰਗ ਕਾਲਜ ਵਿਖੇ ਨਰਸਿੰਗ ਦੀ ਪੜ੍ਹਾਈ ਕਰਦਾ ਸੀ ਅਤੇ ਦੋ ਮਹੀਨੇ ਦੀ ਟਰੇਨਿੰਗ ਤੋਂ ਬਾਅਦ ਅੱਜ ਪਹਿਲੇ ਦਿਨ ਆਪਣੇ ਸਾਥੀ ਅਜੇ ਪੁੱਤਰ ਰਾਜੂ ਵਾਸੀ ਪਿੰਡ ਜੈਨ ਪੁਰ ਨਾਲ ਪੀਬੀ 08 ਈਸੀ 6926 ਮੋਟਰਸਾਈਕਲ 'ਤੇ ਕਾਲਜ ਮਲਸੀਆਂ ਜਾ ਰਿਹਾ ਸੀ। ਜਦੋਂ ਉਹ ਡੱਲਾ ਰੋਡ ਨੇੜੇ ਇਕ ਪਟਰੋਲ ਪੰਪ ਕੋਲ ਪੁੱਜਾ ਤਾਂ ਅੱਗੇ ਤੋਂ ਅਚਾਨਕ ਇੱਕ ਟਿੱਪਰ ਆ ਗਿਆ। ਮੋਟਰਸਾਈਕਲ ਦਾ ਸੰਤੁਲਨ ਵਿਗੜਨ ਨਾਲ ਹੇਠਾਂ ਡਿੱਗਦਿਆਂ ਹੀ ਉਸ ਦੀ ਮੌਕੇ 'ਤੇ ਹੀ ਮੌ.ਤ ਹੋ ਗਈ। ਹਾਦਸੇ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੁਲਿਸ ਮੌਕੇ ਤੇ ਪਹੁੰਚ ਗਈ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

medical exam news

ਚੰਡੀਗੜ੍ਹ : ਪੰਜਾਬ ਯੂਨੀਵਰਸਿਟੀ (ਪੀ. ਯੂ.) ਨੇ ਮੈਡੀਕਲ ਪ੍ਰੀਖਿਆ 'ਚ ਵੱਡੀ ਢਿੱਲ ਦਿੱਤੀ ਹੈ। ਪੀਯੂ ਨੇ ਪ੍ਰੀਖਿਆ 'ਚ ਦੇਰੀ ਕਰਨ ਦੀ ਬਜਾਏ ਜਲਦੀ ਕਰਵਾਉਣ ਲਈ ਸਰਕੂਲਰ ਜਾਰੀ ਕੀਤਾ ਹੈ। ਮੈਡੀਕਲ ਦੇਣ ਵਾਲੇ ਵਿਦਿਆਰਥੀਆਂ ਤੋਂ ਪ੍ਰੀਖਿਆ ਦੇਣ ਲਈ ਕੋਈ ਫ਼ੀਸ ਨਹੀਂ ਲਈ ਜਾਵੇਗੀ। ਇਸ ਤੋਂ ਇਲਾਵਾ, ਮੈਡੀਕਲ ਦੇ ਵਿਦਿਆਰਥੀਆਂ ਦੇ ਇਮਤਿਹਾਨ ਵੀ ਜਲਦੀ ਲਏ ਜਾਣਗੇ। ਸਰਕੂਲਰ 'ਚ ਲਿਖਿਆ ਗਿਆ ਹੈ ਕਿ ਸਿੰਡੀਕੇਟ 'ਚ ਇਹ ਫ਼ੈਸਲਾ ਕੀਤਾ ਗਿਆ ਸੀ ਕਿ ਕੀ ਇਹ ਪੇਪਰ ਸਪੋਰਟਸ/ਕਲਾਸ/ਲੈਫਟਆਊਟ ਪ੍ਰੀਖਿਆ ਦੇ ਨਾਲ ਲਏ ਜਾਣਗੇ ਜਾਂ ਐਗਜ਼ਿਟ ਸਮੈਸਟਰ 'ਚ ਬਿਨਾਂ ਫ਼ੀਸ ਦੇ ਲਏ ਜਾਣਗੇ। ਜਿਨ੍ਹਾਂ ਨੇ ਮੈਡੀਕਲ ਫ਼ੀਸ ਜਮ੍ਹਾਂ ਕਰਵਾਈ ਹੈ, ਉਨ੍ਹਾਂ ਨੂੰ ਫ਼ੀਸ ਵਾਪਸ ਕਰ ਦਿੱਤੀ ਜਾਵੇਗੀ। ਦੱਸਣਯੋਗ ਹੈ ਕਿ ਐੱਸ. ਓ. ਆਈ. ਸਮੇਤ ਕੁੱਝ ਵਿਦਿਆਰਥੀ ਜੱਥੇਬੰਦੀਆਂ ਨੇ ਮੰਗ ਕੀਤੀ ਸੀ ਕਿ ਮੈਡੀਕਲ ਪ੍ਰੀਖਿਆ ਫ਼ੀਸ ਵਿਚ ਛੋਟ ਦਿੱਤੀ ਜਾਵੇ ਅਤੇ ਮੈਡੀਕਲ 'ਚ ਦਾਖ਼ਲਾ ਲੈਣ ਵਾਲੇ ਵਿਦਿਆਰਥੀਆਂ ਦੇ ਪੇਪਰ ਲਗਾਤਾਰ ਲਏ ਜਾਣ ਨਾਂ ਕਿ ਕੋਈ ਗੈਪ ਪਾਇਆ ਜਾਵੇ।

surgery india new

ਬ੍ਰੈਸਟ ਰਿਡਕਸ਼ਨ ਸਰਜਰੀ ਨੂੰ ਰਿਡਕਸ਼ਨ ਮੈਮਾਪਲਾਸਟੀ ਵੀ ਕਿਹਾ ਜਾਂਦਾ ਹੈ। ਇਹ ਬ੍ਰੈਸਟ ਤੋਂ ਵਾਧੂ ਚਰਬੀ, ਟਿਸ਼ੂ ਅਤੇ ਚਮੜੀ ਨੂੰ ਹਟਾਉਣ ਦੀ ਇੱਕ ਸਰਜੀਕਲ ਪ੍ਰਕਿਰਿਆ ਹੈ। ਬ੍ਰੈਸਟ ਦੇ ਆਕਾਰ ਨੂੰ ਘਟਾਉਣ ਲਈ ਵੀ ਇਹ ਸਰਜਰੀ ਕਰਵਾਈ ਜਾ ਸਕਦੀ ਹੈ। ਜ਼ਿਆਦਾਤਰ ਔਰਤਾਂ ਗਰਭ ਅਵਸਥਾ ਤੋਂ ਬਾਅਦ ਜਾਂ ਮੱਧ ਉਮਰ ਦੀਆਂ ਔਰਤਾਂ ਬ੍ਰੈਸਟ ਭਾਰੀ ਤੇ ਝੁਲਸਣ ਵਾਲੀ ਹੋਣ ਪੀੜਤ ਹੁੰਦੀਆਂ ਹਨ, ਜਿਸ ਤੋਂ ਇਸ ਸਰਜਰੀ ਜ਼ਰੀਏ ਛੁਟਕਾਰਾ ਪਾਇਆ ਜਾ ਸਕਦਾ ਹੈ। ਵੱਡੀ ਬ੍ਰੈਸਟ ਕਾਰਨ ਆਉਣ ਵਾਲੀਆਂ ਪਰੇਸ਼ਾਨੀਆਂਜੇਕਰ ਕੋਈ ਮਹਿਲਾ ਵੱਡੀ ਬ੍ਰੈਸਟ ਹੋਣ ਕਾਰਨ ਅਸਹਿਜ ਮਹਿਸੂਸ ਕਰਦੀ ਹੈ ਤਾਂ ਬ੍ਰੈਸਟ ਨੂੰ ਘਟਾਉਣ ਦੀ ਇਹ ਸਰਜਰੀ ਲਈ ਜਾ ਸਕਦਾ ਹੈ। ਇਹ ਕਿਸੇ ਵੀ ਸਰੀਰਕ ਗਤੀਵਿਧੀਆਂ ਵਿੱਚ ਹਿੱਸਾ ਲੈਣ ਵਿੱਚ ਮਦਦ ਕਰ ਸਕਦੀ ਹੈ ਅਤੇ ਸਰੀਰ ਨੂੰ ਅਨੁਪਾਤਕ ਆਕਾਰ ਦਿੰਦੀ ਹੈ। ਵੱਡੀ ਬ੍ਰੈਸਟ ਬਹੁਤ ਸਾਰੀਆਂ ਉਲਝਣਾਂ ਦਾ ਕਾਰਨ ਬਣ ਸਕਦੀ ਹੈ ਜਿਵੇਂ ਕਿ ਪਿੱਠ, ਗਰਦਨ ਅਤੇ ਮੋਢੇ ਵਿੱਚ ਦਰਦ, ਧੱਫੜ ਜਾਂ ਬ੍ਰੈਸਟ ਦੇ ਹੇਠਾਂ ਚਮੜੀ ਦੀ ਜਲਨ ਆਦਿ। ਬ੍ਰੈਸਟ ਘਟਾਉਣ ਵਾਲੀ ਇਸ ਸਰਜਰੀ ਨੂੰ ਇੱਕ ਬਹੁਤ ਹੀ ਆਮ ਸਰਜਰੀ ਮੰਨਿਆ ਜਾਂਦਾ ਹੈ। ਇਸ ਸਰਜਰੀ ਦੀ ਸਫਲਤਾ ਦਰ ਬਹੁਤ ਜ਼ਿਆਦਾ ਹੈ ਅਤੇ ਜ਼ਿਆਦਾਤਰ ਔਰਤਾਂ ਨੇ ਦੱਸਿਆ ਹੈ ਕਿ ਸਰਜਰੀ ਤੋਂ ਬਾਅਦ ਲੱਛਣਾਂ ਤੋਂ ਰਾਹਤ ਮਿਲਦੀ ਹੈ। ਇਸ ਵਿੱਚ ਸ਼ਾਮਲ ਜੋਖਮ ਬਹੁਤ ਘੱਟ ਹਨ। ਕਿਵੇਂ ਹੁੰਦੀ ਹੈ ਸਰਜਰੀ ਦੀ ਤਿਆਰੀ : ਤੁਹਾਡਾ ਪਲਾਸਟਿਕ ਸਰਜਨ ਸੰਭਾਵਤ ਤੌਰ 'ਤੇ ਤੁਹਾਡੀ ਮੈਡੀਕਲ ਹਿਸਟਰੀ ਅਤੇ ਸਮੁੱਚੀ ਸਿਹਤ ਜਾਂਚੇਗਾ ਇਸ ਬਾਰੇ ਚਰਚਾ ਕਰੇਗਾ ਕਿ ਤੁਸੀਂ ਆਪਣੀ ਬ੍ਰੈਸਟ ਦਾ ਆਕਾਰ ਕਿਵੇਂ ਦਾ ਚਾਹੁੰਦੇ ਹੋ ਤੇ ਤੁਸੀਂ ਉਨ੍ਹਾਂ ਨੂੰ ਸਰਜਰੀ ਤੋਂ ਬਾਅਦ ਕਿਵੇਂ ਦੇਖਣਾ ਚਾਹੁੰਦੇ ਹੋ। ਸਰਜਰੀ ਅਤੇ ਇਸ ਦੇ ਜੋਖਮਾਂ ਅਤੇ ਲਾਭਾਂ ਦਾ ਵਰਣਨ ਕਰੇਗਾ, ਜਿਸ ਵਿੱਚ ਸੰਭਾਵਤ ਜ਼ਖ਼ਮ ਅਤੇ ਸੰਭਾਵੀ ਭਾਵਨਾ ਦੇ ਨੁਕਸਾਨ ਸ਼ਾਮਲ ਹਨ। ਤੁਹਾਡੀ ਬ੍ਰੈਸਟ ਦੀ ਜਾਂਚ ਹੋਵੇਗੀ ਅਤੇ ਮਾਪਿਆ ਜਾਵੇਗਾ। ਮੈਡੀਕਲ ਰਿਕਾਰਡ ਲਈ ਬ੍ਰੈਸਟ ਦੀਆਂ ਤਸਵੀਰਾਂ ਲਈਆਂ ਜਾਣਗੀਆਂ। ਸਰਜਰੀ ਦੌਰਾਨ ਤੁਹਾਨੂੰ ਸੌਣ ਲਈ ਵਰਤੀ ਜਾਣ ਵਾਲੀ ਦਵਾਈ ਦੀ ਕਿਸਮ ਬਾਰੇ ਦੱਸਿਆ ਜਾਵੇਗਾ।   ਸਰਜਰੀ ਦੀ ਯੋਜਨਾ ਬਣਾਉਣ ਲਈ ਲੋੜ ਹੋ ਸਕਦੀ ਹੈ: ਇੱਕ ਮੈਮੋਗਰਾਮ। ਸਰਜਰੀ ਤੋਂ ਪਹਿਲਾਂ ਅਤੇ ਬਾਅਦ ਵਿਚ ਘੱਟੋ-ਘੱਟ ਛੇ ਹਫ਼ਤਿਆਂ ਲਈ ਤਮਾਕੂਨੋਸ਼ੀ ਨਾ ਕਰੋ। ਸਰਜਰੀ ਦੌਰਾਨ ਖੂਨ ਵਹਿਣ ਨੂੰ ਕੰਟਰੋਲ ਕਰਨ ਲਈ ਐਸਪਰੀਨ, ਸਾੜ ਵਿਰੋਧੀ ਦਵਾਈਆਂ ਅਤੇ ਹਰਬਲ ਸਪਲੀਮੈਂਟ ਨਾ ਲੈਣਾ। ਆਮ ਤੌਰ 'ਤੇ ਤੁਸੀਂ ਸਰਜਰੀ ਦੇ ਦਿਨ ਘਰ ਜਾ ਸਕਦੇ ਹੋ। ਕਿਸੇ ਵਿਅਕਤੀ ਨੂੰ ਹਸਪਤਾਲ ਤੋਂ ਘਰ ਲਿਜਾਣ ਦਾ ਪ੍ਰਬੰਧ ਕਰਨਾ ਹੋਵੇਗਾ।   ਭਾਰਤ ਵਿੱਚ ਬ੍ਰੈਸਟ ਘਟਾਉਣ ਦੀ ਸਰਜਰੀ ਦੀ ਕੀਮਤ :ਭਾਰਤ ਵਿੱਚ ਬ੍ਰੈਸਟ ਘਟਾਉਣ ਦੀ ਸਰਜਰੀ ਲਈ ਘੱਟੋ-ਘੱਟ ਕੀਮਤ INR 90,000 ਰੁਪਏ ਤੋਂ ਸ਼ੁਰੂ ਹੁੰਦੀ ਹੈ। ਇਸ ਸਰਜਰੀ ਦੀ ਔਸਤ ਕੀਮਤ 1,30,000 ਰੁਪਏ ਹੈ। ਵੱਧ ਤੋਂ ਵੱਧ ਕੀਮਤ 2,44,000 ਰੁਪਏ ਤੱਕ ਹੈ। ਇਸ ਸਰਜਰੀ ਦੀ ਲਾਗਤ ਕਈ ਕਾਰਨਾਂ ਕਰ ਕੇ ਵੱਖ-ਵੱਖ ਹੋ ਸਕਦੀ ਹੈ ਇਹ ਕਾਰਨ ਹਨ ਦਾਖਲਾ ਫੀਸ, ਸਰਜਨ ਦੀ ਫੀਸ, ਮਰੀਜ਼ ਦੀ ਉਮਰ, ਮਰੀਜ਼ ਦੀ ਮੈਡੀਕਲ ਸਥਿਤੀ, ਪੋਸਟ-ਸਰਜੀਕਲ ਔਕੜਾਂ, ਦਾਖਲ ਹੋਣ ਵਾਲਾ ਕਮਰਾ, ਕੋਈ ਹੋਰ ਲੈਬ ਟੈਸਟ ਜਾਂ ਐਕਸ-ਰੇ, ਈਸੀਜੀ, ਆਦਿ। ਖਤਰੇਬ੍ਰੈਸਟ ਰਿਡਕਸ਼ਨ ਸਰਜਰੀ ਵਿੱਚ ਹੋਰ ਵੱਡੀਆਂ ਸਰਜਰੀਆਂ ਦੇ ਬਰਾਬਰ ਖਤਰੇ ਹੁੰਦੇ ਹਨ ਜਿਵੇਂ ਕਿ ਖੂਨ ਵਹਿਣਾ, ਲਾਗ ਅਤੇ ਅਨੱਸਥੀਸੀਆ ਦੀ ਮਾੜੀ ਪ੍ਰਤੀਕ੍ਰਿਆ। ਹੋਰ ਸੰਭਾਵਿਤ ਜੋਖਮਾਂ ਵਿੱਚ ਸ਼ਾਮਲ ਹਨ :-ਸੱਟ, ਜੋ ਕਿ ਅਸਥਾਈ ਹੈ-ਦਾਗ-ਦੁੱਧ ਚੁੰਘਾਉਣ ਵਿੱਚ ਮੁਸ਼ਕਲ ਜਾਂ ਅਯੋਗਤਾ-ਖੱਬੇ ਅਤੇ ਸੱਜੇ ਛਾਤੀਆਂ ਦੇ ਆਕਾਰ ਤੇ ਦਿੱਖ ਵਿੱਚ ਅੰਤਰ-ਨਤੀਜਿਆਂ ਤੋਂ ਖੁਸ਼ ਨਹੀਂ ਹੋਣਾ-ਕਦੇ-ਕਦਾਈਂ ਨਿੱਪਲਾਂ ਤੇ ਨਿਪਲਜ਼ ਦੇ ਆਲੇ ਦੁਆਲੇ ਦੀ ਚਮੜੀ ਦਾ ਸੁੰਨ ਹੋਣਾ। ਨਤੀਜੇਬ੍ਰੈਸਟ ਘਟਾਉਣ ਦੀ ਸਫਲ ਸਰਜਰੀ ਉਪਰਲੀ ਪਿੱਠ, ਧੌਣ ਅਤੇ ਮੋਢਿਆਂ ਵਿੱਚ ਦਰਦ ਤੋਂ ਰਾਹਤ ਦੇ ਸਕਦੀ ਹੈ। ਇਹ ਸਰੀਰਕ ਗਤੀਵਿਧੀਆਂ ਵਿੱਚ ਹਿੱਸਾ ਲੈਣ ਤੇ ਇੱਕ ਬਿਹਤਰ ਸਵੈ-ਚਿੱਤਰ ਨੂੰ ਉਤਸ਼ਾਹਿਤ ਕਰਨ ਦੀ ਯੋਗਤਾ ਨੂੰ ਵੀ ਵਧਾ ਸਕਦਾ ਹੈ। ਨਤੀਜੇ ਤੁਰੰਤ ਦਿਖਾਈ ਦੇਣਗੇ ਪਰ ਸੋਜ ਨੂੰ ਪੂਰੀ ਤਰ੍ਹਾਂ ਹੇਠਾਂ ਜਾਣ ਅਤੇ ਸਰਜੀਕਲ ਦਾਗਾਂ ਨੂੰ ਫਿੱਕਾ ਹੋਣ ਵਿਚ ਮਹੀਨੇ ਲੱਗ ਸਕਦੇ ਹਨ। ਅੰਤਿਮ ਨਤੀਜਾ ਆਮ ਤੌਰ 'ਤੇ ਲੰਬੇ ਸਮੇਂ ਤਕ ਰਹਿੰਦਾ ਹੈ ਪਰ ਬੁਢਾਪਾ, ਭਾਰ ਵਿੱਚ ਬਦਲਾਅ, ਗਰਭ ਅਵਸਥਾ ਅਤੇ ਹੋਰ ਕਾਰਕ ਛਾਤੀ ਦੇ ਆਕਾਰ ਅਤੇ ਆਕਾਰ ਨੂੰ ਬਦਲ ਸਕਦੇ ਹਨ। ਨੋਟ : ਬ੍ਰੈਸਟ ਸਾਈਜ਼ ਨੂੰ ਘਟਾਉਣ ਦੀ ਸਰਜਰੀ ਇੱਕ ਵੱਡਾ ਫੈਸਲਾ ਹੈ। ਸਰਜਰੀ ਕਰਵਾਉਣ ਤੋਂ ਪਹਿਲਾਂ, ਤੁਹਾਨੂੰ ਕਿਸੇ ਤਜਰਬੇਕਾਰ ਪਲਾਸਟਿਕ ਸਰਜਨ ਨਾਲ ਸਲਾਹ-ਮਸ਼ਵਰਾ ਕਰਨਾ ਚਾਹੀਦਾ ਹੈ ਅਤੇ ਸਾਰੇ ਜੋਖਮਾਂ ਅਤੇ ਲਾਭਾਂ ਬਾਰੇ ਜਾਣਕਾਰੀ ਲੈਣੀ ਚਾਹੀਦੀ ਹੈ।...